11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਫ਼ੌਜ ਦੇ ਜਵਾਨ ਦਾ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਜਗਰਾਉਂ (ਲੁਧਿਆਣਾ), 9 ਜੁਲਾਈ (ਕੁਲਦੀਪ ਸਿੰਘ ਲੋਹਟ) - ਜਗਰਾਉਂ ਇਲਾਕੇ ਦੇ ਇਕ ਮਜ਼ਦੂਰ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਪਿੰਡ ਗਗੜਾ ਦਾ 33 ਸਾਲਾ ਨੌਜਵਾਨ ਦਿਲ...

Ad Position 21
No active advertisement
ਅਜੀਤ ਡੈਸਕ 09-07-2026

ਜਗਰਾਉਂ (ਲੁਧਿਆਣਾ), 9 ਜੁਲਾਈ (ਕੁਲਦੀਪ ਸਿੰਘ ਲੋਹਟ) - ਜਗਰਾਉਂ ਇਲਾਕੇ ਦੇ ਇਕ ਮਜ਼ਦੂਰ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਪਿੰਡ ਗਗੜਾ ਦਾ 33 ਸਾਲਾ ਨੌਜਵਾਨ ਦਿਲ ਦਾ ਦੌਰਾ ਪੈਣ ਨਾਲ ਸਦਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਿਕੰਦਰ ਸਿੰਘ ਪੁੱਤਰ ਠਾਣਾ ਸਿੰਘ ਭਾਰਤੀ ਫ਼ੌਜ ਦੀ 5 ਸਿੱਖ ਲਾਈਟ ਇਨਫੈਂਟਰੀ ਦਿੱਲੀ ਵਿਖੇ ਬਤੌਰ ਨਾਇਕ ਟੀ.ਐਸ. ਵਜੋਂ ਸੇਵਾ ਨਿਭਾ ਰਿਹਾ ਸੀ। ਸਿਕੰਦਰ ਸਿੰਘ ਦੇ ਵਿਛੋੜੇ ਦੀ ਖ਼ਬਰ ਜਿਉੰ ਹੀ ਉਨ੍ਹਾਂ ਦੇ ਪਿੰਡ ਪੁੱਜੀ ਤਾਂ ਅਚਾਨਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦਕਿ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਸਿਕੰਦਰ ਸਿੰਘ ਕਰੀਬ 16 ਸਾਲ ਪਹਿਲਾਂ ਭਾਰਤੀ ਫ਼ੌਜ ਵਿਚ ਭਰਤੀ ਹੋੋਇਆ ਸੀ। ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਇਸ ਹੋਣਹਾਰ ਨੌਜਵਾਨ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੇ ਸਹਾਰੇ ਫ਼ੌਜ ਵਿਚ ਆਪਣਾ ਮਾਣਯੋਗ ਸਥਾਨ ਬਣਾਇਆ। ਉਹ ਫ਼ਰਜ਼ ਪ੍ਰਤੀ ਸਮਰਪਿਤ ਅਤੇ ਸਾਥੀਆਂ ਵਿਚ ਮਿਲਣਸਾਰ ਸੁਭਾਅ ਕਾਰਨ ਬਹੁਤ ਸਤਿਕਾਰਿਆ ਜਾਂਦਾ ਸੀ। ਸਿਕੰਦਰ ਸਿੰਘ ਤਿੰਨ ਭਰਾਵਾਂ ਵਿਚੋਂ ਇਕ ਭਰਾ ਤੋਂ ਵੱਡਾ ਸੀ । ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਉਸ ਨੇ ਘਰ ਦੀ ਆਰਥਿਕ ਹਾਲਤ ਸਧਾਰਨ ਹੋਣ ਦੇ ਬਾਵਜੂਦ ਕਦੇ ਵੀ ਹੌਸਲਾ ਨਹੀਂ ਹਾਰਿਆ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਸੇਵਾ ਦਾ ਰਾਹ ਚੁਣਿਆ। ਸਿਕੰਦਰ ਸਿੰਘ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਹੋਇਆ ਸੀ। ਪਰਿਵਾਰਿਕ ਜੀਵਨ ਅਜੇ ਸ਼ੁਰੂਆਤੀ ਪੜਾਅ ਵਿਚ ਹੀ ਸੀ ਕਿ ਕਿਸਮਤ ਨੇ ਅਜਿਹਾ ਵਾਰ ਕੀਤਾ, ਜਿਸ ਨੇ ਪੂਰੇ ਪਰਿਵਾਰ ਦੀ ਦੁਨੀਆ ਹੀ ਉਜਾੜ ਦਿੱਤੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਧੀਆਂ ਛੱਡ ਗਿਆ । ਸਿਕੰਦਰ ਸਿੰਘ ਦੇ ਦਿਹਾਂਤ ਨਾਲ ਨਿੱਕੀਆਂ ਧੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਸਦਾ ਲਈ ਉੱਠ ਗਿਆ ਹੈ, ਜਦਕਿ ਜੀਵਨ ਸਾਥੀ ਦੀਆਂ ਅੱਖਾਂ ਵਿਚ ਸਜਾਏ ਭਵਿੱਖ ਦੇ ਸਾਰੇ ਸੁਪਨੇ ਇਕ ਪਲ ਵਿਚ ਹੀ ਟੁੱਟ ਗਏ। ਉੱਘੇ ਸਾਹਿਤਕਾਰ ਕੈਪਟਨ ਪੂਰਨ ਸਿੰਘ ਗਗੜਾ ਅਤੇ ਹੌਲਦਾਰ ਅਮਰਪਾਲ ਸਿੰਘ ਗਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਇਕ ਟੀ.ਐਸ. ਸਿਕੰਦਰ ਸਿੰਘ ਦੀ ਮਿ੍ਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਤੜਕਸਾਰ ਪੁੱਜੇਗੀ ਤੇ ਅੰਤਿਮ ਸੰਸਕਾਰ 10 ਜੁਲਾਈ ਨੂੰ ਸਵੇਰੇ 10 ਵਜੇ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਚੌਥੇ ਟੀ-20 'ਚ ਇੰਗਲੈਂਡ ਖ਼ਿਲਾਫ਼ ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਅਗਲੀ ਖ਼ਬਰ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦੇ ਮਾਲੀਏ ਵਿਚ 100 ਫ਼ੀਸਦੀ ਵਾਧਾ ਹੋਇਆ - ਚੀਮਾ
Ad Position 24