25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਫ਼ਾਰਮੇਸੀ ਅਫ਼ਸਰ ਲਈ ਟੈਸਟ ਦੌਰਾਨ ਨਕਲ ਕਰਵਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ

ਫ਼ਰੀਦਕੋਟ, 19 ਜੁਲਾਈ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼...

Ad Position 21
No active advertisement
ਅਜੀਤ ਡੈਸਕ 19-07-2026

ਫ਼ਰੀਦਕੋਟ, 19 ਜੁਲਾਈ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵਲੋਂ ਫ਼ਾਰਮੇਸੀ ਅਫ਼ਸਰ ਦੀਆਂ ਅਸਾਮੀਆਂ ਲਈ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ’ਚ ਅੰਦਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪ੍ਰੀਖਿਆ ਕੇਂਦਰ ਅੰਦਰ ਫ਼ਾਰਮੇਸੀ ਅਫ਼ਸਰ ਲਈ ਟੈਸਟ ਦੌਰਾਨ ਡਿਵਾਇਸ ਰਾਹੀਂ ਨਕਲ ਕਰਵਾਉਣ ਵਾਲੇ ਵੱਡੇ ਗਿਰੋਹ ਦਾ ਕਥਿਤ ਤੌਰ ’ਤੇ ਪਰਦਾਫ਼ਾਸ ਹੋਇਆ ਹੈ।

ਸਰਕਾਰੀ ਨੌਕਰੀ ਲਈ ਲਏ ਜਾ ਰਹੇ ਇਸ ਪੇਪਰ ’ਚ ਪ੍ਰੀਖਿਆਵਾਂ ਕੇਂਦਰਾਂ ਵਿਚੋਂ 11 ਉਮੀਦਵਾਰਾਂ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ਗਿਆ ਹੈ। ਜਦੋਂ ਕਿ ਬਾਕੀ ਉਮੀਦਵਾਰਾਂ ਨੂੰ ਕੇਂਦਰ ’ਚ ਹੀ ਰੋਕ ਕੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੁਝ ਦਿਨ ਪਹਿਲਾਂ ਹੀ ਆਪਣੀ ਟਰਮ ਪੂਰੀ ਹੋਣ ’ਤੇ ਸੇਵਾ ਮੁਕਤ ਹੋ ਗਏ ਹਨ। ਇਸ ਪੇਪਰ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੇ ਹੀ ਕਿਸੇ ਛੋਟੇ ਅਧਿਕਾਰੀ ਨੂੰ ਦਿੱਤੀ ਗਈ ਸੀ, ਉਹ ਵੀ ਜਾਂਚ ਦਾ ਵਿਸ਼ਾ ਹੈ। ਪੁਲਿਸ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਇਸ ਮਾਮਲੇ ਨਾਲ ਜੁੜੇ ਹੋਰ ਉਮੀਦਵਾਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸੈਕਟਰ-89ਸੀ ਤੇ 89ਡੀ ਦੇ ਵਸਨੀਕਾਂ ਨੇ ਖੁਦ ਸੰਭਾਲੀ ਸਫ਼ਾਈ ਦੀ ਕਮਾਨ, ਨਗਰ ਨਿਗਮ ਤੋਂ ਮੰਗੀਆਂ ਬਿਹਤਰ ਸਹੂਲਤਾਂ ਅਗਲੀ ਖ਼ਬਰ ਜਲੰਧਰ ਨੂੰ ਖੇਡਾਂ ਲਈ ਵੱਡੀ ਸੌਗਾਤ, ਇਨਡੋਰ ਬੈਡਮਿੰਟਨ ਹਾਲ ਲਈ ₹2.14 ਕਰੋੜ ਦੀ ਗ੍ਰਾਂਟ
Ad Position 24