21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਡੇਰਾਬੱਸੀ ਕੋਠੀ 'ਚ ਚੋਰੀ ਕਰਨ ਵੜੇ 2 ਸਮੈਕੀਏ, ਅਲਮਾਰੀ ਦੇ ਖਾਨਿਆਂ ’ਚ ਲੁਕੇ

ਡੇਰਾਬਸੀ, 20 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿਚਕਾਰ ਬੀਤੀ ਰਾਤ ਇਕ ਕੋਠੀ ਵਿਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ....

Ad Position 21
No active advertisement
ਅਜੀਤ ਡੈਸਕ 20-07-2026

ਡੇਰਾਬਸੀ, 20 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿਚਕਾਰ ਬੀਤੀ ਰਾਤ ਇਕ ਕੋਠੀ ਵਿਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦੋ ਸ਼ੱਕੀ ਚੋਰ (ਸਮੈਕੀਏ) ਕੋਠੀ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋ ਗਏ। ਪਰ ਇਸ ਵਾਰ ਚੋਰਾਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਮੁਹੱਲਾ ਵਾਸੀਆਂ ਤੇ ਪੁਲਿਸ ਦੀ ਸਾਂਝੀ ਮੁਸਤੈਦੀ ਕਾਰਨ ਦੋਵਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ।
ਜਦੋਂ ਪੁਲਿਸ ਅਤੇ ਗਲੀ ਦੇ ਲੋਕਾਂ ਨੇ ਕੋਠੀ ਦੇ ਅੰਦਰ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਸਭ ਹੈਰਾਨ ਰਹਿ ਗਏ। ਪੁਲਿਸ ਤੋਂ ਬਚਣ ਲਈ ਦੋਵੇਂ ਚੋਰ ਅੰਦਰ ਬਣੇ ਛੋਟੇ ਦਰਾਜ਼ਾਂ (ਖਾਨਿਆਂ) ਵਿਚ ਲੁਕ ਕੇ ਬੈਠੇ ਹੋਏ ਸਨ। ਚਸ਼ਮਦੀਦਾਂ ਮੁਤਾਬਕ ਅੰਦਰ ਦਰਾਜ਼ਾਂ ਵਿਚ ਦਮ ਘੁੱਟਣ ਅਤੇ ਡਰ ਦੇ ਮਾਰੇ ਦੋਵੇਂ ਚੋਰ ਪਸੀਨੇ ਨਾਲ ਇਸ ਤਰ੍ਹਾਂ ਭਿੱਜੇ ਹੋਏ ਸਨ ਜਿਵੇਂ ਮੀਂਹ ਵਿਚ ਨਹਾ ਕੇ ਨਿਕਲੇ ਹੋਣ। ਜੇਕਰ ਉਨ੍ਹਾਂ ਨੂੰ ਸਮਾਂ ਰਹਿੰਦੇ ਬਾਹਰ ਨਾ ਕੱਢਿਆ ਜਾਂਦਾ, ਤਾਂ ਦਮ ਘੁੱਟਣ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਔਰਤ ਦੀ ਮੌਤ, ਪਰਿਵਾਰ ਵਾਲਿਆਂ ਨੇ ਲਾਇਆ ਧਰਨਾ ਅਗਲੀ ਖ਼ਬਰ ਸੰਸਦ ਭਵਨ ਦੇ ਨੇੜੇ ਪੁੱਜੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਵਲੋਂ ਅਥਰੂ ਗੋਲੇ ਛੱਡੇ
Ad Position 24