18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ਼ੰਭੂ ਬੈਰੀਅਰ 'ਤੇ ਆਵਾਜਾਈ ਹੋਈ ਬਹਾਲ, ਇਕ ਪਾਸੇ ਦੀ ਬੈਰੀਗੇਟਿੰਗ ਹਟਾਈ

ਰਾਜਪੁਰਾ (ਪਟਿਆਲਾ), 21 ਜੁਲਾਈ (ਰਣਜੀਤ ਸਿੰਘ)- ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ...

Ad Position 21
No active advertisement
ਅਜੀਤ ਡੈਸਕ 21-07-2026

ਰਾਜਪੁਰਾ (ਪਟਿਆਲਾ), 21 ਜੁਲਾਈ (ਰਣਜੀਤ ਸਿੰਘ)- ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਦੇ ਬੈਰੀਅਰ ਘੱਗਰ ਦਰਿਆ 'ਤੇ ਦੋਨੇਂ ਪਾਸੇ ਸਖ਼ਤ ਬੈਰੀਗੇਟਿੰਗ ਕਰਕੇ ਆਵਾਜਾਈ ਬਿਲਕੁਲ ਠੱਪ ਕਰ ਦਿੱਤੀ ਸੀ ਸਾਰਾ ਦਿਨ ਭਾਵੇਂ ਹਲਕੀ ਹਲਕੀ ਬੂੰਦਾਂਬੰਦੀ ਹੁੰਦੀ ਰਹੀ ਪਰ ਇਸਦੇ ਬਾਵਜੂਦ ਵੀ ਮਾਹੌਲ ਗਰਮਾਇਆ ਰਿਹਾ।

ਦੁਪਹਿਰ ਵੇਲੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਖੇਤੀਬਾੜੀ ਮੰਤਰੀ ਸ਼ਾਮ ਲਾਲ ਰਾਣਾ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸ਼ਾਂਤੀ ਬਣੀ ਅਤੇ ਇਹ ਤੈਅ ਹੋਇਆ ਕਿ ਹਰਿਆਣਾ ਸਰਕਾਰ ਗਿਰਫ਼ਤਾਰ ਕੀਤੇ ਕਿਸਾਨ ਛੱਡ ਦੇਵੇਗੀ ਅਤੇ ਉਸਤੋਂ ਬਾਅਦ ਕਿਸਾਨ ਵੀ ਆਪੋ ਆਪਣੇ ਘਰ ਚਲੇ ਜਾਣਗੇ। ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਵਾਈ ਜਾਵੇਗੀ ਇਸ ਗੱਲ ਨੂੰ ਲੈ ਕੇ ਕਿਸਾਨ ਆਗੂਆਂ ਨੇ ਧਰਨਾ ਚੱਕ ਦਿੱਤਾ ਹੈ।

ਹਰਿਆਣਾ ਸਰਕਾਰ ਵਲੋਂ ਬੈਰੀਗੇਟਿੰਗ ਖ਼ਤਮ ਕਰਕੇ ਇਕ ਪਾਸੇ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਦੀ ਆਵਾਜਾਈ ਵੀ ਜਲਦ ਹੀ ਬਹਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਆਵਾਜਾਈ ਠੱਪ ਕੀਤੀ ਜਾਣ ਕਾਰਣ ਸਾਰਾ ਦਿਨ ਰਾਹਗੀਰ ਵੱਡੇ ਪੱਧਰ 'ਤੇ ਤੰਗ ਪਰੇਸ਼ਾਨ ਹੁੰਦੇ ਰਹੇ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਸੱਜੇ ਖੱਬੇ ਰਸਤਿਆਂ ਰਾਹੀਂ ਆਪਣੇ ਆਪਣੀ ਮੰਜ਼ਿਲ ਵੱਲ ਤੋਰਿਆ ਗਿਆ। ਸ਼ੰਭੂ ਬੈਰੀਅਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਰਹੀ। 

 

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਦਿਵਸ ਨੂੰ ਸਮਰਪਿਤ 34ਵਾਂ ਵਿਸ਼ਾਲ ਮਹਾਨ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਅਗਲੀ ਖ਼ਬਰ ਮੇਲੇ ਦੌਰਾਨ ਨਹਿਰ ਵਿਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ, ਗੋਤਾਖੋਰਾਂ ਵਲੋਂ ਭਾਲ ਜਾਰੀ
Ad Position 24