18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਮੀਰੀ ਪੀਰੀ ਦਿਵਸ ਨੂੰ ਸਮਰਪਿਤ 34ਵਾਂ ਵਿਸ਼ਾਲ ਮਹਾਨ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ

ਛੇਹਰਟਾ (ਅੰਮ੍ਰਿਤਸਰ), 21 ਜੁਲਾਈ (ਪੱਤਰ ਪ੍ਰੇਰਕ)- ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ...

Ad Position 21
No active advertisement
ਅਜੀਤ ਡੈਸਕ 21-07-2026

 

ਛੇਹਰਟਾ (ਅੰਮ੍ਰਿਤਸਰ), 21 ਜੁਲਾਈ (ਪੱਤਰ ਪ੍ਰੇਰਕ)- ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਤੇ ਸਮੂਹ ਮੈਬਰਾਂ ਵਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ 34ਵਾਂ ਮਹਾਨ ਨਗਰ ਕੀਰਤਨ ਮੀਰੀ ਪੀਰੀ ਦੇ ਮਾਲਕ, ਧਰਮ ਤੇ ਸਿਆਸਤ ਦੇ ਮੋਢੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਹਾਰੇ ਛੇਵੇ ਪਾਤਿਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਪਰਸੋਂ ਤੋਂ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪੈਣ ਤੇ ਧਾਰਮਿਕ ਦੀਵਾਨ ਸਜਾਏ ਗਏ।

ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵਲੋ ਸੰਗਤਾਂ ਨੂੰ ਸਿੱਖ ਇਤਹਾਸ ਸੁਣਾ ਕੇ ਨਿਹਾਲ ਕੀਤਾ। ਜਿਸ ਉਪਰੰਤ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ 34 ਵਾਂ ਮਹਾਨ ਨਗਰ ਕੀਰਤਨ ਜੁੱਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਵਿਚ ਜੈਕਾਰਿਆ ਦੀ ਗੂੰਜ ‘ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਗਿਆ।

ਪ੍ਰਧਾਨ ਜਗਤਾਰ ਸਿੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਆਰੰਭ ਕੀਤੇ ਗਏ ਇਸ ਸਿਧਾਂਤ-ਜੋ ਕਿ ਅਧਿਆਤਮਕਤਾ (ਪੀਰੀ) ਦੇ ਨਾਲ-ਨਾਲ ਰਾਜਸੀ ਪ੍ਰਭੂਸੱਤਾ ਅਤੇ ਮਜ਼ਲੂਮਾਂ ਦੀ ਰੱਖਿਆ (ਮੀਰੀ) ਦਾ ਪ੍ਰਤੀਕ ਹੈ ਤੇ ਇਹ ਦਿਹਾੜਾ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਮੀਰੀ-ਪੀਰੀ (ਦੁਨਿਆਵੀ ਅਤੇ ਅਧਿਆਤਮਕ) ਦੀਆਂ ਦੋ ਤਲਵਾਰਾਂ ਧਾਰਨ ਕਰਨ ਦੀ ਯਾਦ ਵਿਚ ਮਨਾਇਆ ਜਾਂਦਾ।

ਨਗਰ ਕੀਰਤਨ ਦੀ ਆਰੰਭਤਾ ਸਮੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਥੇ:ਬਾਵਾ ਸਿੰਘ ਗੁਮਾਨਪੁਰਾ, ਸੰਤ ਬਾਬਾ ਅਵਤਾਰ ਸਿੰਘ ਧੱਤਲ,ਮੈਨੇਜਰ ਭਾਈ ਹਰਿੰਦਰ ਸਿੰਘ ਮਜੀਠਾ,ਗੁਰਅੰਸ਼ ਸਿੰਘ ਮਾਂਗਟ, ਸੂਬੇਦਾਰ ਸੇਵਾ ਸਿੰਘ, ਹਰਪਾਲ ਸਿੰਘ ਖਾਪੜਖੇੜੀ, ਗੁਰਪ੍ਰੀਤ ਸਿੰਘ ਵਡਾਲੀ, ਜਥੇ:ਜਸਪਾਲ ਸਿੰਘ ਪੁਤਲੀਘਰ,ਕੌਂਸਲਰ ਸ਼ਮਸ਼ੇਰ ਸਿੰਘ ਸੰਧੂ, ਨਿਰਮਲ ਸਿੰਘ ਮੱਲ੍ਹੀ, ਜਥੇ:ਸੁਖਚੈਨ ਸਿੰਘ ਵਡਾਲੀ,ਬਾਬਾ ਸਾਹਿਬ ਸਿੰਘ, ਜਸਬੀਰ ਸਿੰਘ ਵਡਾਲੀ, ਪ੍ਰਿਥੀਪਾਲ ਸਿੰਘ ਵੜੈਚ, ਪਰਮਜੀਤ ਸਿੰਘ ਵਡਾਲੀ,ਬਲਦੇਵ ਸਿੰਘ ਬੱਬੂ ਸੈਕਟਰੀ, ਪ੍ਰਧਾਨ ਹੀਰਾ ਸਿੰਘ, ਸਾਬਕਾ ਸਰਪੰਚ ਕੁਲਦੀਪ ਆਦਿ ਨਤਮਸਤਕ ਹੋਏ।

ਜਿਨ੍ਹਾਂ ਨੂੰ ਪ੍ਰਬੰਧਕਾ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਨ ਨਗਰ ਕੀਰਤਨ ਗੁਰੂ ਕੀ ਵਡਾਲੀ ਤੋ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ,ਪ੍ਰਤਾਪ ਬਜਾਰ ਛੇਹਰਟਾ, ਛੇਹਰਟਾ ਚੌਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਰੇਲਵੇ ਸ਼ਟੇਸ਼ਨ ਤੋ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣ ਉਪਰੰਤ ਸ਼ਾਮ ਨੂੰ ਗੁਰਦੁਆਰਾ ਲੋਹਗੜ ਸਾਹਿਬ, ਹਰੀਪੁਰਾ, ਮੋਹਨੀਪਾਰਕ, ਬੋਹੜੀ ਸਾਹਿਬ ਕੋਟ ਖਾਲਸਾ ਤੋ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਆ ਕੇ ਸੰਪਨ ਹੋਇਆ।ਨਗਰ ਕੀਰਤਨ ਦਾ ਥਾ ਥਾਂ ਸੰਗਤਾ ਵਲੋ ਨਿੱਘਾ ਸਵਾਗਤ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

 

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਅਦਬੀ ਕਾਨੂੰਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਅਗਲੀ ਖ਼ਬਰ ਸ਼ੰਭੂ ਬੈਰੀਅਰ 'ਤੇ ਆਵਾਜਾਈ ਹੋਈ ਬਹਾਲ, ਇਕ ਪਾਸੇ ਦੀ ਬੈਰੀਗੇਟਿੰਗ ਹਟਾਈ
Ad Position 24