11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਇਕ ਘਰ ਵਿਚ ਰੱਖੀ ਨਜਾਇਜ਼ ਸ਼ਰਾਬ ਦੀਆਂ 23 ਪੇਟੀਆਂ ਬਰਾਮਦ

ਸੰਗਤ ਮੰਡੀ, (ਬਠਿੰਡਾ), 23 ਜੁਲਾਈ (ਦੀਪਕ ਸ਼ਰਮਾ)- ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਅਧੀਨ ਬਠਿੰਡਾ ਬਾਦਲ ਰੋਡ ’ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਮੁੱਖਬਰੀ ਦੇ...

Ad Position 21
No active advertisement
ਅਜੀਤ ਡੈਸਕ 23-07-2026

ਸੰਗਤ ਮੰਡੀ, (ਬਠਿੰਡਾ), 23 ਜੁਲਾਈ (ਦੀਪਕ ਸ਼ਰਮਾ)- ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਅਧੀਨ ਬਠਿੰਡਾ ਬਾਦਲ ਰੋਡ ’ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਮੁੱਖਬਰੀ ਦੇ ਆਧਾਰ ’ਤੇ ਪਿੰਡ ਜੰਗੀਰਾਣਾ ਤੋਂ ਇਕ ਨੌਜਵਾਨ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੂੰ ਮੁਖਬਰੀ ਮਿਲੀ ਸੀ ਕਿ ਪਿੰਡ ਜੰਗੀਰਾਣਾ ਵਿਖੇ ਇਕ ਘਰ ਵਿਚ ਨਜਾਇਜ਼ ਸ਼ਰਾਬ ਵੇਚਣ ਦਾ ਗੋਰਖ ਧੰਦਾ ਚੱਲ ਰਿਹਾ ਹੈ ਤਾਂ ਜਦ ਮੁੱਖਬਰੀ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਗਈ ਤਾਂ ਪਿੰਡ ਜੰਗੀਰਾਣਾ ਦੇ ਹੀ ਇਕ ਘਰ ਵਿਚੋਂ ਇਕ ਨੌਜਵਾਨ ਨੂੰ 23 ਪੇਟੀਆਂ ਨਜਾਇਜ਼ ਸ਼ਰਾਬ, ਜੋ ਕਿ ਤਿੰਨ ਪੇਟੀਆਂ ਹਰਿਆਣਾ ਮਾਰਕਾ ਅਤੇ 20 ਪੇਟੀਆਂ ਪੰਜਾਬ ਮਾਰਕਾ ਸ਼ਰਾਬ ਦੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਕਾਬੂ ਕੀਤਾ ਗਿਆ ਇਹ ਨੌਜਵਾਨ ਬਲਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਪਿਓਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਇਸ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਰ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਪ੍ਰਾਜੈਕਟਾਂ ਦੀ ਰਫ਼ਤਾਰ ਰਾਜ ਸਰਕਾਰ ਦੀਆਂ ਲੰਬਿਤ ਪ੍ਰਕਿਰਿਆਵਾਂ ਕਾਰਨ ਮੱਠੀ - ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਗਲਾਡਾ ਅਤੇ ਨਗਰ ਨਿਗਮ ਲੁਧਿਆਣਾ ਨੇ ਸਾਂਝੀ ਕਾਰਵਾਈ ਕਰਦਿਆਂ ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਖਦੇੜਿਆ
Ad Position 24