11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਸਬਾ ਚੋਗਾਵਾਂ ਦੀ ਟਰੈਫਿਕ ਸਮੱਸਿਆ ਹੋਈ ਗੰਭੀਰ,ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਚੋਗਾਵਾਂ /ਅੰਮ੍ਰਿਤਸਰ, 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਟਰੈਫਿਕ ਦੀ ਸਮੱਸਿਆ...

Ad Position 21
No active advertisement
ਅਜੀਤ ਡੈਸਕ 23-07-2026

ਚੋਗਾਵਾਂ /ਅੰਮ੍ਰਿਤਸਰ, 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਟਰੈਫਿਕ ਦੀ ਸਮੱਸਿਆ ਦਿਨ ਬ ਦਿਨ ਗੰਭੀਰ ਬਣਦੀ ਜਾ ਰਹੀ ਹੈ। ਜਿਸ ਕਾਰਨ ਲੋਕ ਕਈ ਕਈ ਘੰਟੇ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ। ਨਜਾਇਜ਼ ਕਬਜ਼ਿਆਂ ਤੇ ਹੋਰ ਕਾਰਨਾਂ ਕਰਕੇ ਟਰੈਫਿਕ ਸਮੱਸਿਆ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।

ਜਿਸ ਦਾ ਖਮਿਆਜਾ ਟਰੈਫਿਕ ਜਾਮ ਵਿਚ ਫਸੇ ਲੋਕ ਭੁਗਤ ਰਹੇ ਹਨ। ਕਸਬਾ ਚੋਗਾਵਾਂ ਵਿਖੇ ਲੋਕ ਜਿੱਥੇ ਮਨ ਆਏ ਸਕੂਟਰ ਜਾਂ ਗੱਡੀ ਨੂੰ ਖੜਿਆਂ ਕਰਕੇ ਤਿੰਨ ਤਿੰਨ ਘੰਟੇ ਬਾਜ਼ਾਰ ਵਿਚ ਖਰੀਦਦਾਰੀ ਕਰਨ ਦੇ ਲਈ ਚਲੇ ਜਾਂਦੇ ਹਨ। ਇਹ ਪ੍ਰਵਾਹ ਕੀਤਿਆਂ ਬਗੈਰ ਕੇ ਉਨ੍ਹਾਂ ਦੇ ਇਕ ਵਾਹਨ ਦੇ ਕਰਕੇ ਕਈ ਕਈ ਕਿਲੋਮੀਟਰ ਲੰਬੇ ਟਰੈਫਿਕ ਜਾਮ ਲੱਗ ਜਾਂਦੇ ਹਨ। ਕਸਬੇ ਦੇ ਹਰ ਕੋਨੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਦੁਕਾਨਦਾਰਾਂ ਨੇ ਦੁਕਾਨ ਦਾ ਸਮਾਨ ਬਾਹਰ ਰੱਖਿਆ ਹੋਇਆ ਹੈ ਜੋ ਕਿ ਵੱਡਾ ਜਾਮ ਦਾ ਕਾਰਨ ਬਣਦਾ ਹੈ। ਪਰ ਪੁਲਿਸ ਪ੍ਰਸ਼ਾਸਨ ਵੀ ਅੱਖਾਂ ਮੀਟ ਕੇ ਲੰਘ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ: ਡੇਰਾਬੱਸੀ ਹਲਕੇ ਤੋਂ 88ਵੀਂ, 89ਵੀਂ ਤੇ 90ਵੀਂ ਬੱਸ ਰਵਾਨਾ
Ad Position 24