02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਅਨਾਹਤ ਸਿੰਘ ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ

ਓਂਟਾਰੀਓ, 26 ਜੁਲਾਈ (ਏਜੰਸੀ)-ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਕੈਨੇਡਾ ਦੇ ਨਿਆਗਰਾ-ਆਨ-ਦ-ਲੇਕ ’ਚ ਹੋਈ 2026 ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ’ਚ ਲੜਕੀਆਂ ਦਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਫਾਈਨਲ ’ਚ...

Ad Position 21
No active advertisement
ਅਜੀਤ ਡੈਸਕ 27-07-2026

ਓਂਟਾਰੀਓ, 26 ਜੁਲਾਈ (ਏਜੰਸੀ)-ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਕੈਨੇਡਾ ਦੇ ਨਿਆਗਰਾ-ਆਨ-ਦ-ਲੇਕ ’ਚ ਹੋਈ 2026 ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ’ਚ ਲੜਕੀਆਂ ਦਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਫਾਈਨਲ ’ਚ, ਚੋਟੀ ਦਾ ਦਰਜਾ ਪ੍ਰਾਪਤ ਅਨਾਹਤ ਨੇ ਮਿਸਰ ਦੀ ਦੂਜੀ ਦਰਜਾ ਪ੍ਰਾਪਤ ਰੁਕਾਇਆ ਸਲੇਮ ਨੂੰ ਸਿੱਧੇ ਗੇਮਾਂ ’ਚ 11-3, 11-7, 11-9 ਨਾਲ ਹਰਾਇਆ।
ਅਨਾਹਤ ਸਿੰਘ ਦੀ ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿਉਂਕਿ ਕੋਈ ਵੀ ਭਾਰਤੀ ਖਿਡਾਰੀ ਕਦੇ ਵੀ ਜੂਨੀਅਰ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਨਹੀਂ ਜਿੱਤ ਸਕਿਆ। ਅਨਾਹਤ 2005 ’ਚ ਫਾਈਨਲ ’ਚ ਪਹੁੰਚਣ ਵਾਲੀ ਜੋਸ਼ਨਾ ਚਿਨੱਪਾ ਤੋਂ ਇਕ ਕਦਮ ਅੱਗੇ ਵਧ ਕੇ ਟਰਾਫੀ ਜਿੱਤ ਗਈ। ਟਾਈਟਲ ਮੈਚ ’ਚ ਅਨਾਹਤ ਸਿੰਘ ਨੇ ਸ਼ੁਰੂਆਤ ਤੋਂ ਹੀ ਪੂਰੀ ਤਰ੍ਹਾਂ ਦਬਦਬਾ ਬਣਾਇਆ। ਪਹਿਲੀ ਗੇਮ ’ਚ, ਉਸਨੇ ਹਮਲਾਵਰ ਖੇਡ ਦਿਖਾਈ, ਜਿਸ ਨਾਲ ਸਲੇਮ ਨੂੰ ਸਿਰਫ਼ ਤਿੰਨ ਅੰਕ ਹੀ ਮਿਲੇ। ਮਿਸਰੀ ਖਿਡਾਰਨ ਨੇ ਦੂਜੇ ਗੇਮ ’ਚ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਸਟਾਰ ਨੇ ਆਪਣਾ ਸੰਜਮ ਬਣਾਈ ਰੱਖਿਆ ਤੇ ਆਪਣੀ ਲੀਡ ਬਣਾਈ ਰੱਖੀ। ਸਲੇਮ ਨੇ ਤੀਜੀ ਗੇਮ ’ਚ ਵੀ ਜ਼ਬਰਦਸਤ ਟੱਕਰ ਦਿੱਤੀ, ਪਰ ਅਨਾਹਤ ਸਿੰਘ ਨੇ ਮਹੱਤਵਪੂਰਨ ਪਲਾਂ ’ਚ ਸ਼ਾਨਦਾਰ ਸ਼ਾਟ ਖੇਡੇ, ਮੈਚ ਦਾ ਜਿੱਤ ਨਾਲ ਅੰਤ ਕੀਤਾ। ਅਨਾਹਤ ਸਿੰਘ ਦਾ ਪ੍ਰਦਰਸ਼ਨ ਫਾਈਨਲ ਤੱਕ ਸੀਮਤ ਨਹੀਂ ਸੀ। ਉਸਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ। ਉਸਨੇ 6 ਮੈਚਾਂ ’ਚ ਸਿਰਫ਼ 2 ਗੇਮਾਂ ਹਾਰੀਆਂ, ਪਹਿਲੇ ਤਿੰਨ ਇਕ ਵੀ ਗੇਮ ਹਾਰੇ ਬਿਨਾਂ ਜਿੱਤੇ।
ਭਾਰਤੀ ਸਕੁਐਸ਼ ਲਈ ਨਵੇਂ ਯੁੱਗ ਦੀ ਸ਼ੁਰੂਆਤ-ਭਾਰਤੀ ਸਕੁਐਸ਼ ਰੈਕੇਟਸ ਫੈਡਰੇਸ਼ਨ
ਜਲੰਧਰ, (ਜਤਿੰਦਰ ਸਾਬੀ)-ਭਾਰਤੀ ਸਕੁਐਸ਼ ਰੈਕੇਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਇਰਸ ਪੋਂਚਾ ਨੇ ਇਸ ਜਿੱਤ ਨੂੰ ਭਾਰਤੀ ਸਕੁਐਸ਼ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੇ ਸਾਬਕਾ ਸਰਪ੍ਰਸਤ ਸਵਰਗੀ ਐਨ. ਰਾਮਚੰਦਰਨ ਦਾ ਸੁਪਨਾ ਸੀ ਕਿ ਭਾਰਤ ਵਿਅਕਤੀਗਤ ਵਰਗ ’ਚ ਵਿਸ਼ਵ ਚੈਂਪੀਅਨ ਤਿਆਰ ਕਰੇ ਤੇ ਅਨਾਹਤ ਨੇ ਉਹ ਸੁਪਨਾ ਸਾਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਾਂ ਡਬਲਜ਼ ’ਚ ਵਿਸ਼ਵ ਪੱਧਰ ’ਤੇ ਸਫ਼ਲਤਾ ਹਾਸਲ ਕੀਤੀ ਸੀ, ਪਰ ਸਿੰਗਲਜ਼ ’ਚ ਇਹ ਖ਼ਿਤਾਬ ਜਿੱਤਣਾ ਦੇਸ਼ ਦੇ ਸਕੁਐਸ਼ ਇਤਿਹਾਸ ਦਾ ਮੀਲ ਪੱਥਰ ਹੈ। ਅਨਾਹਤ ਸਿੰਘ ਦੀ ਇਹ ਇਤਿਹਾਸਕ ਉਪਲਬਧੀ ਭਾਰਤੀ ਸਕੁਐਸ਼ ਲਈ ਨਵੇਂ ਯੁੱਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।
 

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਆਈਡਲ 16 ਦੀ ਜੇਤੂ: ਜੋਤੀਰਮਈ ਨਾਇਕ ਨੇ ਟਰਾਫੀ ਜਿੱਤੀ, ਤਨਿਸ਼ਕ ਸ਼ੁਕਲਾ ਦੂਜੇ ਸਥਾਨ 'ਤੇ ਰਿਹਾ ਅਗਲੀ ਖ਼ਬਰ ਨਿਪਾਲ ਵਲੋਂ ਭਾਰਤੀ ਕਰੰਸੀ ’ਤੇ ਲੱਗੀਆਂ ਪਾਬੰਦੀਆਂ ’ਚ ਢਿੱਲ; 200 ਤੇ 500 ਰੁਪਏ ਦੇ ਨੋਟਾਂ ਦੀ ਇਜਾਜ਼ਤ
Ad Position 24