29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 28 ਜੁਲਾਈ (ਏਜੰਸੀ)-ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟੈਨ ਡੋਇਸ਼ੇਟ ਨੇ ਜੁਲਾਈ 2024 ’ਚ ਇਹ ਭੂਮਿਕਾ ਸੰਭਾਲੀ ਸੀ। ਰਿਪੋਰਟਾਂ ਅਨੁਸਾਰ, ਉਸਨੇ ਇੰਗਲੈਂਡ ਦੌਰੇ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਆਪਣੇ ਫੈਸਲੇ ਦੀ ਜਾਣਕਾਰੀ ...

Ad Position 21
No active advertisement
ਅਜੀਤ ਡੈਸਕ 28-07-2026

ਨਵੀਂ ਦਿੱਲੀ, 28 ਜੁਲਾਈ (ਏਜੰਸੀ)-ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਟੈਨ ਡੋਇਸ਼ੇਟ ਨੇ ਜੁਲਾਈ 2024 ’ਚ ਇਹ ਭੂਮਿਕਾ ਸੰਭਾਲੀ ਸੀ। ਰਿਪੋਰਟਾਂ ਅਨੁਸਾਰ, ਉਸਨੇ ਇੰਗਲੈਂਡ ਦੌਰੇ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਨੀਦਰਲੈਂਡ ਦੇ ਸਾਬਕਾ ਕਪਤਾਨ ਨੇ ਲਗਭਗ 2 ਸਾਲ ਭਾਰਤੀ ਟੀਮ ਨਾਲ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਸਨੇ ਇਹ ਫੈਸਲਾ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਲਿਆ। ਉਸਦੀ ਆਖਰੀ ਜ਼ਿੰਮੇਵਾਰੀ ਭਾਰਤ ਦਾ ਇੰਗਲੈਂਡ ਦੌਰਾ ਸੀ। ਰਿਪੋਰਟਾਂ ਅਨੁਸਾਰ ਟੈਨ ਡੋਇਸ਼ੇਟ ਇਕ ਵਾਰ ਫਿਰ ਆਈ.ਪੀ.ਐਲ. ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਸਪੋਰਟ ਸਟਾਫ ’ਚ ਸ਼ਾਮਲ ਹੋ ਸਕਦਾ ਹੈ, ਜਿੱਥੇ ਉਸਨੇ ਪਹਿਲਾਂ ਗੌਤਮ ਗੰਭੀਰ ਦੇ ਨਾਲ ਕੰਮ ਕੀਤਾ ਸੀ। ਟੈਨ ਡੋਇਸ਼ੇਟ ਦੇ ਜਾਣ ਤੋਂ ਬਾਅਦ, ਸ੍ਰੀਲੰਕਾ ਵਿਰੁੱਧ ਆਉਣ ਵਾਲੀ ਟੈਸਟ ਲੜੀ ਤੇ ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਚੱਕਰ ਤੋਂ ਪਹਿਲਾਂ ਭਾਰਤੀ ਟੀਮ ਦੇ ਕੋਚਿੰਗ ਸਟਾਫ ’ਚ ਬਦਲਾਅ ਦੇਖੇ ਜਾ ਸਕਦੇ ਹਨ। ਫੀਲਡਿੰਗ ਕੋਚ ਟੀ. ਦਿਲੀਪ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ।
ਉਹ ਸ਼੍ਰੀਲੰਕਾ ਦੇ ਆਉਣ ਵਾਲੇ ਟੈਸਟ ਦੌਰੇ ’ਤੇ ਟੀਮ ਦੇ ਨਾਲ ਨਹੀਂ ਜਾਣਗੇ। ਟੀ. ਦਿਲੀਪ ਨੇ ਨਵੰਬਰ 2021 ’ਚ ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਬਣਨ ਤੋਂ ਬਾਅਦ ਭਾਰਤੀ ਟੀਮ ਦੇ ਫੀਲਡਿੰਗ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤੀ ਕ੍ਰਿਕਟ ਟੀਮ ਦੀ ਫੀਲਡਿੰਗ ਵਿੱਚ ਕਾਫ਼ੀ ਸੁਧਾਰ ਹੋਇਆ, ਅਤੇ ਮੈਚਾਂ ਤੋਂ ਬਾਅਦ ‘ਸਰਬੋਤਮ ਫੀਲਡਰ’ ਮੈਡਲ ਦੇਣ ਦੀ ਪਹਿਲ ਬਹੁਤ ਮਸ਼ਹੂਰ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਜਾਪਾਨ ’ਚ 7.1 ਤੀਬਰਤਾ ਦਾ ਭੂਚਾਲ, ਬਚਾਅ ਕਾਰਜ ਜਾਰੀ ਅਗਲੀ ਖ਼ਬਰ 32 ਕਨਾਲ 16 ਮਰਲੇ ਜ਼ਮੀਨ ਟਰਾਂਸਫਰ ਕਰਨ ਦਾ ਦੋਸ਼, ਪਤੀ-ਪਤਨੀ ਖ਼ਿਲਾਫ਼ ਮੁਕੱਦਮਾ ਦਰਜ
Ad Position 24