29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜਾਪਾਨ ’ਚ 7.1 ਤੀਬਰਤਾ ਦਾ ਭੂਚਾਲ, ਬਚਾਅ ਕਾਰਜ ਜਾਰੀ

ਟੋਕੀਓ, 28 ਜੁਲਾਈ (ਏਜੰਸੀ)-ਜਾਪਾਨ ਦੇ ਦੱਖਣੀ ਕੁਮਾਮੋਟੋ ਸੂਬੇ ’ਚ ਮੰਗਲਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ, ਸੜਕਾਂ ਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਤੋਂ ਤੁਰੰਤ ਬਾਅਦ ਅਰਿਆਕੇ ਸਾਗਰ ਤੇ ਯਾਤਸੁਸ਼ਿਰੋ ਸਾਗਰ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ...

Ad Position 21
No active advertisement
ਅਜੀਤ ਡੈਸਕ 28-07-2026

ਟੋਕੀਓ, 28 ਜੁਲਾਈ (ਏਜੰਸੀ)-ਜਾਪਾਨ ਦੇ ਦੱਖਣੀ ਕੁਮਾਮੋਟੋ ਸੂਬੇ ’ਚ ਮੰਗਲਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ, ਸੜਕਾਂ ਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ। ਭੂਚਾਲ ਤੋਂ ਤੁਰੰਤ ਬਾਅਦ ਅਰਿਆਕੇ ਸਾਗਰ ਤੇ ਯਾਤਸੁਸ਼ਿਰੋ ਸਾਗਰ ਦੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ’ਚ ਵਾਪਸ ਲੈ ਲਿਆ ਗਿਆ। ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਵਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਕਿ ਭੂਚਾਲ ਕਾਰਨ ਕਈ ਥਾਵਾਂ ’ਤੇ ਅੱਗ ਲੱਗਣ, ਬਿਜਲੀ ਸਪਲਾਈ ਠੱਪ ਹੋਣ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਮਿਲੀਆਂ ਹਨ। ਸਰਕਾਰ ਨੇ ਐਮਰਜੈਂਸੀ ਟਾਸਕ ਫੋਰਸ ਬਣਾਈ ਹੈ ਤੇ ਬਚਾਅ ਤੇ ਰਾਹਤ ਕਾਰਜਾਂ ਲਈ ਸੈਂਕੜੇ ਸੈਨਿਕ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਭੂਚਾਲ ਵਿੱਚ ਘੱਟੋ-ਘੱਟ 90 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੁਮਾਮੋਟੋ ਦੇ ਇਕ ਸ਼ਾਪਿੰਗ ਮਾਲ ਦਾ ਹਿੱਸਾ ਢਹਿ ਜਾਣ ਅਤੇ ਧਮਾਕਾ ਹੋਣ ਕਾਰਨ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀ ਲਾਪਤਾ ਲੋਕਾਂ ਦੀ ਭਾਲ ਵਿੱਚ ਰੁੱਝੇ ਹੋਏ ਹਨ। ਭੂਚਾਲ ਕਾਰਨ ਲਗਭਗ 48 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਜਦਕਿ ਬੁਲੇਟ ਟਰੇਨਾਂ, ਸਥਾਨਕ ਰੇਲ ਸੇਵਾਵਾਂ ਅਤੇ ਕੁਝ ਹਵਾਈ ਉਡਾਣਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ। ਕਈ ਉਦਯੋਗਿਕ ਇਕਾਈਆਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਹੈ। ਜਾਪਾਨ ਮੌਸਮ ਵਿਭਾਗ ਨੇ ਲੋਕਾਂ ਨੂੰ ਭੂਚਾਲ ਦੇ ਬਾਅਦ ਦੇ ਝਟਕਿਆਂ ਤੋਂ ਸਾਵਧਾਨ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿਬੂਬਾ ਮੁਫ਼ਤੀ ਨੇ ਜੰਤਰ-ਮੰਤਰ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ ਅਗਲੀ ਖ਼ਬਰ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਨੇ ਦਿੱਤਾ ਅਸਤੀਫ਼ਾ
Ad Position 24