ਤਪਾ ਮੰਡੀ (ਬਰਨਾਲਾ), 2 ਅਗਸਤ (ਪ੍ਰਵੀਨ ਗਰਗ)- ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਪਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 8 ਗ੍ਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਜਗਪਾਲ ਸਿੰਘ ਦੌਰਾਨੇ ਗਸਤ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿਚ ਤਾਜੋਕੇ ਕੈਂਚੀਆਂ ਤਪਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਆ ਕੇ ਅਲਿਹਦਗੀ ਵਿਚ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਉਰਫ ਡਾਕਟਰ ਪੁੱਤਰ ਬੰਤ ਸਿੰਘ ਵਾਸੀ ਨੱਥਾ ਪੱਤੀ, ਢਿਲਵਾ ਜੋ ਬਾਹਰੋਂ ਸਸਤੇ ਭਾਅ ਨਸੀਲਾ ਪਦਾਰਥ (ਹੈਰੋਇਨ) ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦਾ ਹੈ।
ਜੋ ਅੱਜ ਵੀ ਤੁਰ ਫਿਰਕੇ ਮਾਤਾ ਦਾਤੀ ਰੋਡ ਤਪਾ ਸਾਇਡ ਨਸ਼ੀਲਾ ਪਦਾਰਥ (ਹੈਰੋਇਨ) ਵੇਚਣ ਦੀ ਤਾਕ ਵਿਚ ਹੈ। ਜੇਕਰ ਮਾਤਾ ਦਾਤੀ ਰੋਡ ਪਰ ਚੈਕਿੰਗ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਦੋਸ਼ੀ ਨੂੰ 8 ਗ੍ਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।