ਹਰਸਾ ਛੀਨਾ (ਅੰਮ੍ਰਿਤਸਰ), 3 ਅਗਸਤ (ਕੜਿਆਲ) - ਅੱਜ ਦੁਪਹਿਰ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਖੇਤਰਾਂ ਵਿਚ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਜਿਥੇ ਹਰ ਪਾਸੇ ਜਲ ਥਲ ਹੋਈ, ਉਥੇ ਹੀ ਅੰਮ੍ਰਿਤਸਰ ਦੀ ਸਭ ਤੋਂ ਵੱਧ ਵਿਅਸਤ ਅੰਮ੍ਰਿਤਸਰ-ਏਅਰਪੋਰਟ ਮਾਰਗ 'ਤੇ ਖੜ੍ਹੇ ਬਾਰਿਸ਼ ਦੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲਿਆ। ਇਸ ਦੇ ਚੱਲਦਿਆਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਮੀਰਾਂਕੋਟ ਚੌਕ ਦੇ ਨਾਲ ਹੀ ਸੜਕ ਉੱਪਰ ਕਰੀਬ ਇਕ ਤੋਂ ਦੋ ਫੁੱਟ ਪਾਣੀ ਖੜ੍ਹਾ ਹੋ ਗਿਆ, ਜੋ ਰਾਹਗੀਰਾਂ ਲਈ ਖ਼ਾਸ ਕਰਕੇ ਦੁਪਹੀਆ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ।
ਤਾਜ਼ਾ ਖ਼ਬਰਾਂ
Free
ਭਾਰੀ ਮੀਂਹ ਕਾਰਨ ਹਵਾਈ ਅੱਡਾ ਰੋਡ ਨੇ ਧਾਰਿਆ ਝੀਲ ਦਾ ਰੂਪ
ਹਰਸਾ ਛੀਨਾ (ਅੰਮ੍ਰਿਤਸਰ), 3 ਅਗਸਤ (ਕੜਿਆਲ) - ਅੱਜ ਦੁਪਹਿਰ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਖੇਤਰਾਂ ਵਿਚ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਜਿਥੇ ਹਰ ਪਾਸੇ ਜਲ ਥਲ ਹੋਈ, ਉਥੇ ਹੀ ਅੰਮ੍ਰਿਤਸਰ ਦੀ ਸਭ ਤੋਂ ਵੱਧ ਵਿਅਸਤ ਅੰਮ੍ਰਿਤਸਰ-ਏਅਰਪੋਰਟ ਮਾਰਗ 'ਤੇ ਖੜ੍ਹੇ ਬਾਰਿਸ਼ ਦੇ ਪਾਣੀ ਨੇ ਝੀਲ ਦਾ...
ਅਜੀਤ ਡੈਸਕ
03-08-2026