03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਾਡੀ ਸਿੱਖਿਆ ਨੇ ਭਰੋਸੇਯਗਤਾ ਗੁਆਈ, ਬਾਹਰਲੇ ਦੇਸ਼ਾਂ ਵਿਚ ਕੋਈ ਮੁੱਲ ਨਹੀਂ। ਸਾਡੀਆਂ ਡਿਗਰੀਆਂ ਦਾ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 3 ਅਗਸਤ - ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਮੁੱਦੇ ਉੱਪਰ ਬਲਦਿਆਂ ਕਿਹਾ ਕਿ ਬੱਚੇ ਮਿਹਨਤ ਕਰਦੇ ਹਨ ਤਾਂ ਮਾਪੇ ਵੀ ਨਾਲ ਮਿਹਨਤ ਕਰਦੇ ਹਨ 2019 ਤੋਂ 2024 ਤੱਕ 65 ਪੇਪਰ ਲੌਕ ਹੋਏ ਹਨ। 2014 ਤੋਂ ਹੁਣ ਤੱਕ...

Ad Position 21
No active advertisement
ਅਜੀਤ ਡੈਸਕ 03-08-2026

ਚੰਡੀਗੜ੍ਹ, 3 ਅਗਸਤ -  ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦੇ ਮੁੱਦੇ ਉੱਪਰ ਬਲਦਿਆਂ ਕਿਹਾ ਕਿ ਬੱਚੇ ਮਿਹਨਤ ਕਰਦੇ ਹਨ ਤਾਂ ਮਾਪੇ ਵੀ ਨਾਲ ਮਿਹਨਤ ਕਰਦੇ ਹਨ। 2019 ਤੋਂ 2024 ਤੱਕ 65  ਪੇਪਰ ਲੌਕ ਹੋਏ ਹਨ,  2014 ਤੋਂ ਹੁਣ ਤੱਕ 93 ਪੇਪਰ ਲੌਕ ਹੋਏ ਹਨ।ਪੇਪਰ ਵਿਕਦਾ ਹੈ ਤਾਂ ਬੱਚੇ ਦਾ ਸੁਪਨਾ ਟੁੱਟਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਸਰਕਾਰ ਹੈ ਉਥੇ ਪੇਪਰ ਲੀਕ ਹੋਏ ਹਨ। ਪੀਪਰ ਲੀਕ ਦੇ 5 ਟੌਪ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ। ਪੇਪਰ ਲੀਕ ਨੂੰ ਲੈ ਕੇ ਜੈਨ ਜ਼ੀ ਦਾ ਗੁੱਸਾ ਫੁਟਿਆ ਹੈ। ਹੱਕ ਮੰਗ ਰਹੇ ਬੱਚਿਆਂ ਉੱਪਰ ਲਾਠੀਚਾਰਜ ਹੋਇਆ, ਬੱਚਿਆਂ ਉੱਪਰ ਪੈਲੇਟ ਗੰਨ ਦਾ ਇਸਤੇਮਾਲ ਹੋਇਆ। ਸਾਡੀ ਸਿੱਖਿਆ ਨੇ ਸਾਡੀ ਭਰੋਸੇਯਗਤਾ ਗੁਆ ਲਈ ਹੈ। ਬਾਹਰਲੇ ਦੇਸ਼ਾਂ ਵਿਚ ਸਾਡੀਆਂ ਡਿਗਰੀਆਂ ਦਾ ਕੋਈ ਮੁੱਲ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ  ਕਿਹਾ ਕਿ ਨੀਟ ਪ੍ਰੀਖਿਆ ਵਿਚ  ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਬੱਚੇ ਪਾਸ ਹੋਏ ਹਨ, ਜੇ ਪੇਪਰ ਲੀਕ ਨਾ ਹੁੰਦਾ ਤਾਂ 1000 ਤੋਂ ਵੱਧ ਬੱਚੇ ਪਾਸ ਹੋਏ ਹਨ। ਸਕੂਲ ਸਿੱਖਿਆ ''ਚ ਪੰਜਾਬ ਨੇ ਕੇਰਲਮ ਨੂੰ ਪਛਾੜਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿਚ ਕੋਈ ਪੇਪਰ ਲੀਕ ਨਹੀਂ ਹੋਣ ਦਿੱਤਾ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ ਜਦੋਂ ਰਾਜਾ ਵੜਿੰਗ ਨੇ ਸਮਾਗਮ 'ਚ ਨਾਅਰੇ ਲਗਾਉਣ 'ਤੇ ਲਗਵਾਇਆ ਚੰਨੀ ਦਾ ਫੋਨ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਹਵਾਈ ਅੱਡਾ ਰੋਡ ਨੇ ਧਾਰਿਆ ਝੀਲ ਦਾ ਰੂਪ
Ad Position 24
No active advertisement