03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅੱਜ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਹੈ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 3 ਅਗਸਤ- ਅੱਜ ਵਿਧਾਨ ਸਭਾ 'ਚ ਸਿੱਖਿਆ ਅਤੇ ਪੇਪਰ ਲੀਕ ਦੇ ਗੰਭੀਰ ਮੁੱਦੇ 'ਤੇ...

Ad Position 21
No active advertisement
ਅਜੀਤ ਡੈਸਕ 03-08-2026

ਚੰਡੀਗੜ੍ਹ, 3 ਅਗਸਤ- ਅੱਜ ਵਿਧਾਨ ਸਭਾ 'ਚ ਸਿੱਖਿਆ ਅਤੇ ਪੇਪਰ ਲੀਕ ਦੇ ਗੰਭੀਰ ਮੁੱਦੇ 'ਤੇ ਅਹਿਮ ਚਰਚਾ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੇਪਰ ਲੀਕ ਹੋਣਾ ਗਰੀਬ ਅਤੇ ਮਿਹਨਤੀ ਬੱਚਿਆਂ ਦੇ ਸੁਪਨਿਆਂ ਦਾ ਕਤਲ ਹੈ... 2014 ਤੋਂ ਲੈ ਕੇ ਹੁਣ ਤੱਕ ਦੇਸ਼ 'ਚ 93 ਪੇਪਰ ਲੀਕ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਘਪਲੇ ਭਾਜਪਾ ਸ਼ਾਸਤ ਰਾਜਾਂ 'ਚ ਹੋਏ ਨੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿਲੇਬਸ ਰਾਹੀਂ ਸਾਡੇ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਾ ਅਸੀਂ ਸਖ਼ਤ ਵਿਰੋਧ ਕੀਤਾ ਹੈ... ਅਸੀਂ ਆਪਣੇ ਮਹਾਨ ਗੁਰੂਆਂ ਅਤੇ ਸ਼ਹੀਦਾਂ ਦਾ ਅਸਲ ਇਤਿਹਾਸ ਪੰਜਾਬ ਦੇ ਸਿਲੇਬਸ ਦਾ ਹਿੱਸਾ ਬਣਾ ਰਹੇ ਹਾਂ...।

ਅੱਜ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਹੈ... ਸਰਕਾਰੀ ਸਕੂਲਾਂ ਦੇ 882 ਬੱਚਿਆਂ ਦਾ ਨੀਟ ਪਾਸ ਕਰਨਾ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 'ਤੇ ਕੰਟਰੋਲ ਲਈ ਬਿੱਲ ਲਿਆਉਣਾ ਅਤੇ 68,500 ਤੋਂ ਵੱਧ ਪਾਰਦਰਸ਼ੀ ਨੌਕਰੀਆਂ ਦੇਣਾ ਇਸ ਗੱਲ ਦਾ ਸਬੂਤ ਨੇ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਮੇਰੀ ਖ਼ਾਸ ਅਪੀਲ ਹੈ ਕਿ ਬੱਚਿਆਂ 'ਤੇ ਸਿਰਫ਼ ਨੰਬਰਾਂ ਦੀ ਦੌੜ ਦਾ ਦਬਾਅ ਨਾ ਪਾਓ, ਕਿਉਂਕਿ ਹਰ ਬੱਚੇ 'ਚ ਕੋਈ ਨਾ ਕੋਈ ਵੱਖਰਾ ਹੁਨਰ ਜ਼ਰੂਰ ਹੁੰਦਾ ਹੈ... 

Ad Position 22
No active advertisement
ਪਿਛਲੀ ਖ਼ਬਰ ਨਾਬਾਲਿਗ ਲੜਕੀ ਅਤੇ ਉਸਦੇ ਪਰਿਵਾਰ ਵਲੋਂ ਅਧਿਆਪਕ ਤੇ ਜ਼ਬਰ ਜ਼ਨਾਹ ਦੇ ਦੋਸ਼ ਲਗਾਏ ਗਏ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਵਿਧਾਨ ਸਭਾ ਵਿਚ ਚਾਰ ਰੂਟਾਂ ਤੇ ਬੱਸ ਸੇਵਾਵਾਂ ਬਾਰੇ ਉਠਾਇਆ ਗਿਆ ਮੁੱਦਾ
Ad Position 24
No active advertisement