ਚੰਡੀਗੜ੍ਹ, 4 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਮ ਕਿਹਾ ਕਿ ਵਿਧਾਨ ਸਭਾ 'ਚ ਧੱਕੇ ਨਾਲ ਵੇਚੇ ਜਾ ਰਹੇ ਈ20 ਈਥਾਨੌਲ ਪੈਟਰੋਲ ਅਤੇ ਲੋਕਾਂ ਦੇ ਵਾਹਨਾਂ ਦੇ ਹੋ ਰਹੇ ਨੁਕਸਾਨ ਦਾ ਗੰਭੀਰ ਮੁੱਦਾ ਚੁੱਕਿਆ.. ਬਿਨਾਂ ਕਿਸੇ ਸਟੱਡੀ ਤੋਂ ਕੇਂਦਰ ਸਰਕਾਰ ਵਲੋਂ ਈਥਾਨੌਲ ਮਿਸ਼ਰਤ ਪੈਟਰੋਲ ਲੋਕਾਂ 'ਤੇ ਥੋਪਿਆ ਗਿਆ ਹੈ... ਸਰਵੇ ਮੁਤਾਬਕ ਇਸ ਨਾਲ 67% ਵਾਹਨਾਂ ਦੀ ਮਾਈਲੇਜ ਘਟੀ ਹੈ ਅਤੇ 45% ਦੇ ਇੰਜਣ ਖਰਾਬ ਹੋਏ ਨੇ, ਜੋ ਕਿ ਆਮ ਲੋਕਾਂ ਦੀ ਕਮਾਈ 'ਤੇ ਸਿੱਧਾ ਡਾਕਾ ਹੈ...
ਕੇਂਦਰ ਸਰਕਾਰ ਨੇ ਖ਼ੁਦ ਸੰਸਦ 'ਚ ਮੰਨਿਆ ਹੈ ਕਿ ਈ20 ਨਾਲ ਮਾਈਲੇਜ ਘਟਦੀ ਹੈ... ਇਹ ਸਭ ਅਮਰੀਕਾ ਨਾਲ ਹੋਈ ਵੱਡੀ ਟ੍ਰੇਡ ਡੀਲ ਅਤੇ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ... ਸਾਡੀ ਮੰਗ ਹੈ ਕਿ ਲੋਕਾਂ ਨੂੰ ਸ਼ੁੱਧ ਪੈਟਰੋਲ ਜਾਂ ਈ20 ਵਿਚੋਂ ਇਕ ਚੁਣਨ ਦਾ ਹੱਕ ਮਿਲੇ ਅਤੇ ਈ20 ਦੇ ਰੇਟ ਤੁਰੰਤ ਘਟਾਏ ਜਾਣ... ਅਸੀਂ ਆਮ ਲੋਕਾਂ ਦੀ ਇਸ ਲੁੱਟ ਖਿਲਾਫ਼ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜ ਰਹੇ ਹਾਂ...।
ਤਾਜ਼ਾ ਖ਼ਬਰਾਂ
Free
ਈ20 ਪੈਟਰੋਲ ਦੇ ਰੇਟ ਤੁਰੰਤ ਘਟਾਏ ਜਾਣ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 4 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਮ ਕਿਹਾ ਕਿ ਵਿਧਾਨ ਸਭਾ 'ਚ ਧੱਕੇ ਨਾਲ ਵੇਚੇ ਜਾ ਰਹੇ ਈ20 ਈਥੇਨੌਲ ਪੈਟਰੋਲ ਅਤੇ ਲੋਕਾਂ ਦੇ ਵਾਹਨਾਂ ਦੇ ਹੋ ਰਹੇ ਨੁਕਸਾਨ ਦਾ ਗੰਭੀਰ ਮੁੱਦਾ ਚੁੱਕਿਆ.. ਬਿਨਾਂ ਕਿਸੇ ਸਟੱਡੀ...
ਅਜੀਤ ਡੈਸਕ
04-08-2026