04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਲੁਧਿਆਣਾ 'ਚ ਨਕਲੀ ਦੇਸੀ ਘਿਓ ਦਾ ਭੰਡਾਫੋੜ, ਘਰ ਵਿਚ ਬਣੇ ਗੋਦਾਮ 'ਤੇ ਸਿਹਤ ਵਿਭਾਗ ਦੀ ਰੇਡ

ਲੁਧਿਆਣਾ, 4 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਪਾਸ਼ ਇਲਾਕੇ ਸਿਵਲ ਲਾਈਨ ਵਿਚ ਸਿਹਤ ਵਿਭਾਗ...

Ad Position 21
No active advertisement
ਅਜੀਤ ਡੈਸਕ 04-08-2026

ਲੁਧਿਆਣਾ, 4 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਪਾਸ਼ ਇਲਾਕੇ ਸਿਵਲ ਲਾਈਨ ਵਿਚ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇਕ ਰਿਹਾਇਸ਼ੀ ਘਰ ਵਿਚ ਬਣਾਏ ਗਏ ਗੋਦਾਮ 'ਤੇ ਛਾਪਾ ਮਾਰਿਆ। ਇਸ ਦੌਰਾਨ ਕਰੀਬ 3000 ਲੀਟਰ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਗਿਆ, ਜਿਸ ਨੂੰ ਨਕਲੀ ਹੋਣ ਦੇ ਸ਼ੱਕ ਹੇਠ ਜਾਂਚ ਲਈ ਕਬਜ਼ੇ ਵਿਚ ਲਿਆ ਗਿਆ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਘਰ ਵਿਚ ਵੱਡੀ ਮਾਤਰਾ ਵਿਚ ਸ਼ੱਕੀ ਦੇਸੀ ਘਿਓ ਸਟੋਰ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਵਿਭਾਗ ਦੀ ਟੀਮ ਨੇ ਤੁਰੰਤ ਛਾਪੇਮਾਰੀ ਕੀਤੀ। ਰੇਡ ਦੌਰਾਨ ਵੱਖ-ਵੱਖ ਆਕਾਰ ਦੇ ਡੱਬਿਆਂ ਵਿਚ ਪੈਕ ਕੀਤਾ ਘਿਓ ਬਰਾਮਦ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਪੈਕਿੰਗ 'ਤੇ ਦਰਜ ਕੀਮਤ ਵੀ ਬਾਜ਼ਾਰ ਵਿਚ ਮਿਲਣ ਵਾਲੇ ਅਸਲੀ ਦੇਸੀ ਘਿਓ ਨਾਲੋਂ ਕਾਫ਼ੀ ਘੱਟ ਸੀ, ਜਿਸ ਕਾਰਨ ਇਸ 'ਤੇ ਸ਼ੱਕ ਹੋਰ ਵੱਧ ਗਿਆ।

ਸਿਹਤ ਵਿਭਾਗ ਨੇ ਘਿਓ ਦੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ ਅਤੇ ਸਾਰਾ ਮਾਲ ਗੋਦਾਮ ਵਿੱਚ ਹੀ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਜੇ ਘਿਓ ਨਕਲੀ ਸਾਬਤ ਹੁੰਦਾ ਹੈ ਤਾਂ ਗੋਦਾਮ ਮਾਲਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸੂਬੇ ਭਰ ਦੇ ਆਦਰਸ਼ ਸਕੂਲਾਂ ਵਲੋ ਅਣਮਿੱਥੇ ਸਮੇਂ ਲਈ ਪੱਕਾ ਰੋਸ ਧਰਨਾ ਭਲਕੇ ਸ਼ੁਰੂ ਅਗਲੀ ਖ਼ਬਰ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੰਤਰੀ ਅਰੋੜਾ ਤੇ ਮਾਮਲੇ ਵਿਚ ਇੰਡਸਟਰੀਜ ਡਿਵਲਪਮੈਂਟ ਕਾਰਪੋਰੇਸ਼ਨ ਵਿਖੇ ਛਾਪੇਮਾਰੀ
Ad Position 24
No active advertisement