18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੈਲਗਰੀ ਵਿਖੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਫੋਨ ’ਤੇ ਮਿਲੀ ਧਮਕੀ

ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ)- ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਢਾਹੁਣ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣ-ਪਛਾਤੇ ਵਿਅਕਤੀ ਵਲੋਂ ਪਹਿਲਾਂ ਗੁਰੂ ਘਰ ਫੋਨ ਆਇਆ ਤਾਂ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਖਾਲੀ ਕਰਵਾ ਦਿਓ, ਅਸੀਂ ਪਾਰਕਿੰਗ ਵਾਲੀ ਥਾਂ ’ਤੇ ਤਾਰਾਂ ਪਾਉਣੀਆਂ ਹਨ।

Ad Position 21
No active advertisement
ਅਜੀਤ ਡੈਸਕ 18-08-2026

ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ)- ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਨੂੰ ਅਣ-ਪਛਾਤੇ ਵਿਅਕਤੀਆਂ ਵਲੋਂ ਢਾਹੁਣ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣ-ਪਛਾਤੇ ਵਿਅਕਤੀ ਵਲੋਂ ਪਹਿਲਾਂ ਗੁਰੂ ਘਰ ਫੋਨ ਆਇਆ ਤਾਂ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਖਾਲੀ ਕਰਵਾ ਦਿਓ, ਅਸੀਂ ਪਾਰਕਿੰਗ ਵਾਲੀ ਥਾਂ ’ਤੇ ਤਾਰਾਂ ਪਾਉਣੀਆਂ ਹਨ। ਬਾਅਦ ਵਿਚ ਆਪਣੇ ਆਪ ਨੂੰ ਕੰਪਨੀ ਦਾ ਸੀ. ਈ. ਓ. ਦੱਸਣ ਵਾਲੇ ਨੇ ਫੋਨ ’ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਪਰਮਾਰ ਨਾਲ ਗੱਲ ਕਰਦਿਆਂ ਗੁਰੂ ਘਰ ਦੀ ਇਮਾਰਤ ਨੂੰ ਢਾਹੁਣ ਦੀ ਧਮਕੀ ਦਿੱਤੀ। ਪ੍ਰਬੰਧਕ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰਮਾਰ ਨੇ ਦੱਸਿਆ ਕਿ ਅਲਬਰਟਾ ਦੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਵੀ ਈ.ਮੇਲ ਕਰਕੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੌਂਸਲਰ,ਸੰਸਦ ਮੈਬਰਾਂ ਅਤੇ ਵਿਧਾਇਕਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਖ਼ਬਰ ਲਿਖਣ ਤੱਕ ਕਿਸੇ ਵੀ ਕੋਈ ਕਾਰਣ ਦਾ ਪਤਾ ਨਹੀ ਲੱਗਾ ਹੈ ।

Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਕਰਨਗੇ ਰਾਜਪਾਲ ਪੰਜਾਬ ਨਾਲ ਮੁਲਾਕਾਤ
Ad Position 24