ਖੇਮਕਰਨ, 21 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਇਲਾਕੇ ’ਚ ਭਰਵਾਂ ਹੁੰਗਾਰਾ ਮਿਲਿਆ ਹੈ।ਅੱਜ ਸਵੇਰ ਤੋ ਲੈ ਕੇ ਦੁਪਹਿਰ ਤੱਕ ਖੇਮਕਰਨ,ਵਲਟੋਹਾ,ਅਮਰਕੋਟ,ਅਲਗੋ ਕੋਠੀ ਤੇ ਘਰਿਆਲਾ ਆਦਿ ਚ ਬਜ਼ਾਰਾਂ ਚ ਦੁਕਾਨਾਂ ਬੰਦ ਰਹੀਆਂ।ਇੱਥੋਂ ਤੱਕ ਕਿ ਰੇਹੜੀ ਵੀ ਲੱਗੀ ਕਿਤੇ ਨਜ਼ਰ ਨਹੀ ਆਈ। ਸੜਕੀ ਆਵਾਜਾਈ ਵੀ ਠੱਪ ਰਹਿਣ ਕਰਕੇ ਸੜਕਾਂ ਵੀ ਸੁੰਨਸਾਨ ਨੱਜਰ ਆ ਰਹੀਆਂ ਸਨ।ਇਸੇ ਦੋਰਾਨ ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾ,ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ,ਕਿਸਾਨ ਯੂਨੀਅਨ(ਰਾਜੇਵਾਲ) ਦੇ ਜਿੱਲਾ ਪ੍ਰਗਟ ਸਿੰਘ ਮਹਿੰਦੀਪੁਰ ਤੇ ਜਥੇਦਾਰ ਕਿੱਕਰ ਸਿੰਘ ਚੱਠੂ ਆਦਿ ਨੇ ਸਾਥੀਆ ਸਮੇਤ ਵੱਖ ਵੱਖ ਕਸਬਿਆਂ ਦਾ ਦੋਰਾ ਕੀਤਾ ਤੇ ਬੰਦ ਦਾ ਜਾਇਜ਼ਾ ਲੈੰਦਿਆਂ ਮੁਕੰਮਲ ਹੜਤਾਲ ਰਹਿਣ ਦਾ ਦਾਅਵਾ ਕਰਦੇ ਹੋਏ ਸਮੂਹ ਦੁਕਾਨਦਾਰਾ,ਕਾਰੋਬਾਰੀਆਂ ਤੇ ਯੂਨੀਅਨਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ।ਜਿੰਨਾ ਦੇ ਸਹਿਯੋਗ ਸੱਦਕਾ ਬੰਦੀ ਸਿੰਘਾ ਦੀ ਰਿਹਾਈ ਦੇ ਮੁੱਦੇ ਨੂੰ ਅੱਜ ਬੜਾ ਤੱਕੜਾ ਬਲ਼ ਮਿਲਿਆ ਹੈ।ਇਸ ਬੰਦ ਦੋਰਾਨ ਪੰਜਾਬ ਪੁਲਿਸ ਦੇ ਜਵਾਨ ਵੀ ਸਰਗਰਮ ਨੱਜਰ ਆਏ।ਇਲਾਕੇ ਦੇ ਕੱਸਬਿਆ ਤੇ ਪਿੰਡਾਂ ਦੇ ਬਜ਼ਾਰਾਂ ਤੇ ਅੱਡਿਆਂ ਤੇ ਜਵਾਨ ਤਾਇਨਾਤ ਰਹੇ।ਥਾਣਾ ਮੁੱਖੀ ਖੇਮਕਰਨ ਇੰਸ ਕੰਵਲਜੀਤ ਰਾਏ ਖੁੱਦ ਜਵਾਨਾਂ ਨਾਲ ਗਸ਼ਤ ਕਰਦੇ ਨੱਜਰ ਆਏ।ਇਸ ਤਰਾਂ ਬੰਦ ਦਾ ਪ੍ਰੋਗਰਾਮ ਸ਼ਾਂਤੀ ਨਾਲ ਨੇਪਰੇ ਚੜ ਗਿਆ।
ਤਾਜ਼ਾ ਖ਼ਬਰਾਂ
Free
ਸਰਹੱਦੀ ਇਲਾਕੇ ਦੇ ਕਸਬਿਆਂ ’ਚ ਬੰਦ ਦਾ ਪੂਰਾ ਅਸਰ
ਖੇਮਕਰਨ, 21 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਇਲਾਕੇ ’ਚ ਭਰਵਾਂ ਹੁੰਗਾਰਾ ਮਿਲਿਆ ਹੈ।ਅੱਜ ਸਵੇਰ ਤੋ ਲੈ ਕੇ ਦੁਪਹਿਰ ਤੱਕ ਖੇਮਕਰਨ,ਵਲਟੋਹਾ,ਅਮਰਕੋਟ,ਅਲਗੋ ਕੋਠੀ ਤੇ ਘਰਿਆਲਾ ਆਦਿ ਚ ਬਜ਼ਾਰਾਂ ਚ ਦੁਕਾਨਾਂ ਬੰਦ ਰਹੀਆਂ।ਇੱਥੋਂ ਤੱਕ ਕਿ ਰੇਹੜੀ ਵੀ ਲੱਗੀ ਕਿਤੇ ਨਜ਼ਰ ਨਹੀ ਆਈ।
ਅਜੀਤ ਡੈਸਕ
21-08-2026