02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੜਕ ਹਾਦਸੇ ’ਚ ਆਦਰਸ਼ ਸਕੂਲ ਦੇ ਡੀ.ਪੀ.ਈ. ਅਧਿਆਪਕ ਅਤੇ ਵਿਦਿਆਰਥੀ ਦੀ ਦਰਦਨਾਕ ਮੌਤ

ਜ਼ੀਰਾ (ਫ਼ਿਰੋਜ਼ਪੁਰ), 2 ਸਤੰਬਰ (ਪ੍ਰਤਾਪ ਸਿੰਘ ਹੀਰਾ) - ਜ਼ੀਰਾ-ਕੋਟ ਈਸੇ ਖਾਂ ਮੁੱਖ ਮਾਰਗ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਸਕੂਲ ਅਧਿਆਪਕ ਅਤੇ ਇਕ ਵਿਦਿਆਰਥੀ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਜ਼ੀਰਾ (ਫ਼ਿਰੋਜ਼ਪੁਰ), 2 ਸਤੰਬਰ (ਪ੍ਰਤਾਪ ਸਿੰਘ ਹੀਰਾ) - ਜ਼ੀਰਾ-ਕੋਟ ਈਸੇ ਖਾਂ ਮੁੱਖ ਮਾਰਗ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਸਕੂਲ ਅਧਿਆਪਕ ਅਤੇ ਇਕ ਵਿਦਿਆਰਥੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਹਰਦਾਸਾ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਾਇਨਾਤ ਡੀ.ਪੀ.ਈ. ਮਾਸਟਰ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਮੋਗਾ, ਆਪਣੇ ਅਧਿਆਪਕ ਸਾਥੀ ਦੇ ਬੇਟੇ ਅਭੈਪ੍ਰਤਾਪ ਸਿੰਘ ਔਲਖ ਨੂੰ ਆਪਣੀ ਕਾਰ ਵਿਚ ਨਾਲ ਲੈ ਕੇ ਕੋਟ ਈਸੇ ਖਾਂ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਕਾਰਪੀਓ ਨਾਲ ਉਨ੍ਹਾਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ।
​ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਡੀ.ਪੀ.ਈ. ਗੁਰਵਿੰਦਰ ਸਿੰਘ ਅਤੇ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ। ਹਸਪਤਾਲ ਪੁੱਜੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।  ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਹੈ। ਦੱਸ ਦਈਏ ਕਿ ਮ੍ਰਿਤਕ ਵਿਦਿਆਰਥੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਜੀਵਨ ਮੱਲ ਸਕੂਲ ਜ਼ੀਰਾ ਦਾ ਵਿਦਿਆਰਥੀ ਸੀ ਅਤੇ ਹਰਦਾਸਾ ਸਕੂਲ ਵਿਚ ਅੰਡਰ 17 ਵਿਚ ਸੋਫਟ ਬਾਲ ਦਾ ਖਿਡਾਰੀ ਸੀ। ਸਕੂਲ ਵਿਚੋਂ ਪ੍ਰੈਕਟਿਸ ਕਰਕੇ ਡੀਪੀ ਮਾਸਟਰ ਨਾਲ ਲਿਫਟ ਲੈ ਕੇ ਆਪਣੇ ਸ਼ਹਿਰ ਕੋਟ ਈਸੇ ਖਾਂ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਅਯੁੱਧਿਆ - ਸੇਵਾਮੁਕਤ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ ਸੀਈਓ ਨਿਯੁਕਤ ਅਗਲੀ ਖ਼ਬਰ ਪਰਮਿੰਦਰ ਸਿੰਘ ਗੋਲਡੀ ਖਰੜ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਯੁਕਤ
Ad Position 24