12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਘਰੇਲੂ ਕਲੇਸ਼ ਤੋਂ ਤੰਗ ਆ ਕੇ ਨਵ-ਵਿਆਹੁਤਾ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਧਾਰੀਵਾਲ (ਬਟਾਲਾ), 12 ਸਤੰਬਰ (ਸਵਰਨ ਸਿੰਘ )- ਸ਼ਹਿਰ ਧਾਰੀਵਾਲ ਵਿਚੋਂ ਲੰਘਦੀ 'ਅਪਰ ਬਾਰੀ ਦੋਆਬ' ਨਹਿਰ ਵਿਚ 24 ਸਾਲਾ ਨਵ-ਵਿਆਹੁਤਾ ਲੜਕੀ ਵੱਲੋਂ ਘਰੇਲੂ

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਧਾਰੀਵਾਲ (ਬਟਾਲਾ), 12 ਸਤੰਬਰ (ਸਵਰਨ ਸਿੰਘ )- ਸ਼ਹਿਰ ਧਾਰੀਵਾਲ ਵਿਚੋਂ ਲੰਘਦੀ 'ਅਪਰ ਬਾਰੀ ਦੋਆਬ' ਨਹਿਰ ਵਿਚ 24 ਸਾਲਾ ਨਵ-ਵਿਆਹੁਤਾ ਲੜਕੀ ਵੱਲੋਂ ਘਰੇਲੂ ਕਲੇਸ਼ ਅਤੇ ਸਹੁਰੇ ਪਰਿਵਾਰ ਦੀ ਕਥਿਤ ਖ਼ੱਜ਼ਲ-ਖ਼ੁਆਰੀ ਤੋਂ ਤੰਗ ਆ ਕੇ ਛਾਲ਼ ਮਾਰ ਕੇ ਆਤਮ-ਹੱਤਿਆ ਕਰਨ ਦਾ ਦੁਖਦਾਈ ਖ਼ਬਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਚੇਤਨਾ (24) ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਂ ਪੂਨਮ ਪਤਨੀ ਲੇਟ ਵਿਕਾਸ ਭਨੋਟ, ਵਾਸੀ ਕਾਦੀਆਂ ਨੇ ਦੱਸਿਆ ਕਿ ਉਸ ਦੀ ਧੀ ਚੇਤਨਾ ਦਾ ਵਿਆਹ ਫਰਵਰੀ 2026 ਵਿਚ ਜਤਿਨ ਪੁਰੀ ਵਾਸੀ ਧਾਰੀਵਾਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਉਸ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਬਾਰੇ ਉਸ ਨੇ ਕਈ ਵਾਰ ਆਪ ਆ ਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ। ਪੂਨਮ ਅਨੁਸਾਰ, ਬੀਤੇ ਦਿਨ ਚੇਤਨਾ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਪਤੀ ਜਤਿਨ ਅਤੇ ਸੱਸ ਉਸ ਨੂੰ ਬਹੁਤ ਤੰਗ ਕਰ ਰਹੇ ਹਨ। ਜਦੋਂ ਉਹ ਧਾਰੀਵਾਲ ਪਹੁੰਚੀ ਤਾਂ ਉਸ ਦੇ ਜਵਾਈ ਅਤੇ ਸੱਸ ਨੇ ਉਸ ਦੀ ਧੀ ਨਾਲ ਮੁੜ ਬੁਰਾ-ਭਲਾ ਵਿਵਹਾਰ ਕੀਤਾ। ਇਸ ਤੋਂ ਦੁਖੀ ਹੋ ਕੇ ਚੇਤਨਾ ਘਰੋਂ ਬਾਹਰ ਨਿਕਲ ਗਈ ਅਤੇ ਉਸ ਨੇ ਅਪਰ ਬਾਰੀ ਦੋਆਬ ਨਹਿਰ ਵਿਚ ਛਾਲ ਲਗਾ ਦਿੱਤੀ।
ਥਾਣਾ ਧਾਰੀਵਾਲ ਦੀ ਪੁਲਿਸ ਨੂੰ ਮ੍ਰਿਤਕਾ ਦੀ ਮਾਤਾ ਵੱਲੋਂ ਲਿਖਤੀ ਸ਼ਿਕਾਇਤ ਸੌਂਪ ਦਿੱਤੀ ਗਈ ਹੈ, ਜਿਸ ਵਿਚ ਦੋਸ਼ੀਆਂ ਜਤਿਨ ਪੁਰੀ, ਉਸ ਦੀ ਮਾਤਾ ਅਤੇ ਹੋਰ ਮੈਂਬਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
 
Ad Position 22
No active advertisement
ਪਿਛਲੀ ਖ਼ਬਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ’ਚ ਹਿੱਸਾ ਲੈਣ ਲਈ ਪਹੁੰਚੇ ਦਿੱਲੀ ਅਗਲੀ ਖ਼ਬਰ ਦੋ ਗੱਡੀਆਂ ਤੇ ਆਏ ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਭਰਾ ਦੇ ਘਰ ਕੀਤੀ ਠਾਹ ਠਾਹ
Ad Position 24