12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਮਲੇਸ਼ੀਆ ਪੁੱਜੇ

ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਅੱਜ ਮਲੇਸ਼ੀਆ ਵਿਖੇ ਪੁੱਜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਮਲੇਸ਼ੀਆ ਦੇ ਪੇਨਾਂਗ ਸੂਬੇ ਵਿਚ ਸਥਿਤ 'ਵੱਡਾ ਗੁਰਦੁਆਰਾ ਸਾਹਿਬ' ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਦੌਰਾਨ ਇਸ ਗੁਰੂ ਘਰ ਦੀ ਇਮਾਰਤ ਦੀ ਪੁਰਾਤਨ ਦਿੱਖ ਬਹਾਲ ਰੱਖਦਿਆਂ ਸੇਵਾ ਸੰਭਾਲ ਮੁਕੰਮਲ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। 

ਪੇਨਾਂਗ ਸੂਬੇ ਦੇ ਡਿਪਟੀ ਮੁੱਖ ਮੰਤਰੀ-2 ਸ. ਜਗਦੀਪ ਸਿੰਘ ਦਿਓ ਅਤੇ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ ਮਲੇਸ਼ੀਆ ਪੁੱਜੇ ਜਥੇਦਾਰ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸੁੱਖਆਸਨ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਘਰ ਦੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਭਾਇਮਾਨ ਕਰਨ ਮੌਕੇ ਚੌਰ ਸਾਹਿਬ ਕਰਨ ਤੇ ਪਾਵਨ ਬੀੜ ਨੂੰ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ। ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੇਨਾਂਗ ਦੀ ਸੂਬਾ ਸਰਕਾਰ ਵਲੋਂ ਸਾਂਝੇ ਤੌਰ 'ਤੇ ਗੁਰੂ ਘਰ ਦੇ ਵਿਹੜੇ ਵਿਚ ਵੱਡਾ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰਸਮੀ ਤੌਰ ਉੱਤੇ ਮੁੜ-ਆਰੰਭ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਥੇਦਾਰ ਗੜਗੱਜ ਤੋਂ ਇਲਾਵਾ ਮਲੇਸ਼ੀਆ ਸਰਕਾਰ ਦੇ ਕੇਂਦਰੀ ਮੰਤਰੀ ਯਾਈ.ਬੀ. ਸਟੀਵਨ ਸਿਮ, ਪੇਨਾਂਗ ਦੇ ਉਪ ਮੁੱਖ ਮੰਤਰੀ ਯਾਈ.ਬੀ. ਜਗਦੀਪ ਸਿੰਘ ਦਿਓ, ਮਲੇਸ਼ੀਆ ਦੇ ਬੂਕਿਟ ਗਹਲੂਗੋਰ ਤੋਂ ਸਾਂਸਦ ਰਾਮਕਰਪਾਲ ਸਿੰਘ ਦਿਓ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ, ਮਲੇਸ਼ੀਆ ਅੰਦਰ ਭਾਰਤੀ ਹਾਈ ਕਮਿਸ਼ਨਰ ਸੋਮਨਾਥ ਘੋਸ਼, ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਪ੍ਰਮੁੱਖ ਆਗੂ ਬੀਬੀ ਗੁਰਮੀਤ ਕੌਰ ਤੇ ਪ੍ਰਧਾਨ ਸੰਤੋਖ ਸਿੰਘ, ਗੁਰਦੁਆਰਾ ਸੇਵਾ ਸੰਭਾਲ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਦੁਲਕੂ, ਕੋ-ਚੇਅਰਮੈਨ ਮਲਕੀਤ ਸਿੰਘ, ਸੋਢੀ ਵਿਕਰਮ ਸਿੰਘ ਦਿੱਲੀ, ਪੇਨਾਂਗ-ਪੰਜਾਬ ਕੌਰੀਡੋਰ ਦੇ ਸੰਸਥਾਪਕ ਡਾ. ਬੀ.ਐੱਸ. ਬੈਂਸ ਤੇ ਕਈ ਹੋਰ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। 

ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮਲੇਸ਼ੀਆ ਦੇ ਪੇਨਾਂਗ ਵਿਚ ਸਥਿਤ ਸਿੱਖ ਵਿਰਾਸਤ ਵੱਡਾ ਗੁਰਦੁਆਰਾ ਸਾਹਿਬ ਨੂੰ ਹੂ-ਬਹੂ ਸੰਭਾਲਣ ਦਾ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿੱਥੇ ਜਿੱਥੇ ਵੀ ਸਿੱਖ ਵਿਰਾਸਤ ਮੌਜੂਦ ਹੈ ਉਸ ਨੂੰ ਉੱਥੇ ਮਾਹਿਰਾਂ ਦੀ ਦੇਖ-ਰੇਖ ਵਿਚ ਸੰਭਾਲਣ ਦਾ ਕੰਮ ਇਸੇ ਤਰਾਂ ਕੀਤਾ ਜਾਵੇ, ਜਿਵੇਂ ਪੇਨਾਂਗ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਮਲੇਸ਼ੀਆ ਦੀ ਅਜ਼ਾਦੀ ਵਿਚ ਵੀ ਸਿੱਖਾਂ ਦਾ ਵੱਡਾ ਯੋਗਦਾਨ ਹੈ, ਕੁਆਲਾਲੰਪੁਰ ਵਿਖੇ ਸਥਿਤ ਇੱਥੋਂ ਦੀ ਰਾਸ਼ਟਰੀ ਯਾਦਗਾਰ 'ਤੇ ਉਨ੍ਹਾਂ ਸਿੱਖਾਂ ਦੇ ਨਾਮ ਅੱਜ ਵੀ ਦਰਜ ਹਨ, ਜਿਨ੍ਹਾਂ ਨੇ ਇਸ ਦੇਸ਼ ਦੀ ਅਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪੇਨਾਂਗ ਸਥਿਤ ਵੱਡਾ ਗੁਰਦੁਆਰਾ ਸਾਹਿਬ ਨੂੰ ਮਲੇਸ਼ੀਆ ਅੰਦਰ ਸਿੱਖ ਵਿਰਾਸਤ ਦਾ ਦਰਜਾ ਪ੍ਰਾਪਤ ਹੈ, ਇਹ ਗੁਰੂ ਘਰ 125 ਸਾਲ ਪਹਿਲਾਂ ਸੰਨ 1901 ਵਿਚ ਸਥਾਪਿਤ ਕੀਤਾ ਗਿਆ ਸੀ, ਜੋ ਦਰਸਾਉਂਦਾ ਹੈ ਕਿ ਸਿੱਖਾਂ ਨੇ ਕਿੰਨਾ ਚਿਰ ਪਹਿਲਾਂ ਮਲੇਸ਼ੀਆ ਆ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਗੁਰੂ ਘਰ ਕਾਇਮ ਕਰਕੇ ਸੰਗਤ ਜੋੜੀ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਉਪਰਾਲੇ ਕਰਨ ਲਈ ਆਖਿਆ ਤਾਂ ਜੋ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੁਖਾਲੇ ਜੁੜ ਸਕਣ।

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸੰਜੀਵ ਲਹਿਰੀ ਦੇ ਪ੍ਰਧਾਨ ਚੁਣੇ ਜਾਣ 'ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਏਆਈ ਤੇ ਤਕਨਾਲੋਜੀਆਂ ਵਰਗੇ ਖੇਤਰ ਭਵਿੱਖ ਦੇ ਮੌਕਿਆਂ ਨੂੰ ਆਕਾਰ ਦੇ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
Ad Position 24