ਤਰਸਿੱਕਾ (ਅੰਮ੍ਰਿਤਸਰ), 16 ਸਤੰਬਰ ( ਅਤਰ ਸਿੰਘ ਤਰਸਿੱਕਾ) ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਦੀ ਪਛਾਣ ਜੈਮਲ ਸਿੰਘ ( 65) ਪੁੱਤਰ ਗੁਰਵੇਲ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜੈਮਲ ਸਿੰਘ ਮ੍ਰਿਤਕ ਸਕੂਟਰੀ ਤੇ ਤਰਸਿੱਕਾ ਤੋਂ ਖਜਾਲਾ ਨੂੰ ਜਾ ਰਿਹਾ ਸੀ ਕਿ ਪੁਲ ਨਹਿਰ ਤਰਸਿੱਕਾ ਤੇ ਰੇਤਾ ਨਾਲ ਭਰੇ ਟਿੱਪਰ ਹੇਠ ਅਉਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਤਰਸਿੱਕਾ ਦੀ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਟਿੱਪਰ ਹੇਠ ਅਉਣ ਨਾਲ ਇਕ ਵਿਅਕਤੀ ਦੀ ਮੌਤ
ਤਰਸਿੱਕਾ (ਅੰਮ੍ਰਿਤਸਰ), 16 ਸਤੰਬਰ ( ਅਤਰ ਸਿੰਘ ਤਰਸਿੱਕਾ) ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ...
ਅਜੀਤ ਡੈਸਕ
16-09-2026