18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ

ਗੁਰਦਾਸਪੁਰ,18 ਸਤੰਬਰ (ਰੋਹਿਤ ਗੁਪਤਾ)- ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ’ਚ ਹੋਏ ਦਰਦਨਾਕ ਸੜਕ ਹਾਦਸੇ ਵਿਚ ਡਿਊਟੀ ’ਤੇ ਜਾ ਰਹੇ ਰਾਹੁਲ ਕੁਮਾਰ ਵਾਸੀ ਹੱਲਾ ਚਹਿਆ ਦੀ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 18-09-2026

ਗੁਰਦਾਸਪੁਰ,18 ਸਤੰਬਰ (ਰੋਹਿਤ ਗੁਪਤਾ)- ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ’ਚ ਹੋਏ ਦਰਦਨਾਕ ਸੜਕ ਹਾਦਸੇ ਵਿਚ ਡਿਊਟੀ ’ਤੇ ਜਾ ਰਹੇ ਰਾਹੁਲ ਕੁਮਾਰ ਵਾਸੀ ਹੱਲਾ ਚਹਿਆ ਦੀ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਹਿਆ ਦੀ ਕੁੱਝ ਕੁ ਸਮੇਂ ਪਹਿਲਾਂ ਬਮਿਆਲ ਪੋਸਟ ਆਫਿਸ ’ਚ ਨੌਕਰੀ ਲੱਗੀ ਸੀ। ਅੱਜ ਸਵੇਰ ਸਮੇਂ ਜਦ ਰਾਹੁਲ ਆਪਣੇ ਪਿੰਡ ਹੱਲਾ ਚਹਿਆ ਤੋਂ ਮੋਟਰਸਾਈਕਲ ’ਤੇ ਬਮਿਆਲ ਪੋਸਟ ਆਫਿਸ ’ਚ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਤਾਂ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ਨੇੜੇ ਦੀਨਾਨਗਰ ਸਾਈਡ ਤੋਂ ਤੇਜ਼ ਰਫਤਾਰ ’ਚ ਆ ਰਹੇ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੀਨਾਨਗਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਸ਼ਾ ਖ਼ਤਮ ਕਰਨੇ ਦੇ ਉਦੇਸ਼ ਨਾਲ ਕੱਢ ਰਹੀ ਹੈ ਰੈਲੀ- ਐਚ.ਐਸ. ਫੂਲਕਾ ਅਗਲੀ ਖ਼ਬਰ ਸ਼ੱਕੀ ਹਾਲਾਤ ’ਚ ਮਿਲੀ ਔਰਤ ਦੀ ਅਰਧ ਨਗਨ ਲਾਸ਼, ਕਤਲ ਹੋਣ ਦਾ ਖਦਸ਼ਾ।
Ad Position 24