ਮੱਲ੍ਹੀਆਂ ਕਲਾਂ, 6 ਮਈ (ਮਨਜੀਤ ਮਾਨ)-ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਨਕੋਦਰ ਤੋਂ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਦੋਨੇ ਇਲਾਕੇ ਦੇ ਪਿੰਡਾਂ ਤਲਵੰਡੀ ਸਲੇਮ ਮੀਰੀਪੁਰ ਮਾੜੀ ਪਿੰਡ ਮੁੰਧਾਂ, ਕੋਟਲਾ ਜੰਗਾ, ਸੈਦੂਪੁਰ, ਰਸੂਲਪੁਰ ਕਲਾਂ, ਸਿੰਘਪੁਰ, ਸਹਿਮ ਆਦਿ ਪਿੰਡਾਂ ਦਾ ਦੌਰਾ ਕਰਕੇ ਵੋਟਰਾਂ, ਸਪੋਰਟਰਾਂ ਨੂੰ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ 'ਚ ਫਤਵਾ ਦੇਣ ਤੇ ਭਾਰੀ ਬਹੁਮੱਤ ਨਾਲ ਜਿਤਾਉਣ ਲਈ ਕਿਹਾ | ਸ: ਵਡਾਲਾ ਨੇ ਕਿਹਾ ਕਿ ਸ: ਚਰਨਜੀਤ ਸਿੰਘ ਅਟਵਾਲ ਇਕ ਪੜ੍ਹੇ-ਲਿਖੇ ਤੇ ਇਮਾਨਦਾਰ ਲੀਡਰ ਹਨ | ਇਸ ਵਾਰ ਲੋਕ ਕਾਂਗਰਸ ਦੇ ਝੂਠੇ ਲਾਰਿਆਂ ਤੇ ਫੋਕੇ ਵਾਅਦਿਆਂ ਦਾ ਠੋਕਵਾਂ ਜਵਾਬ ਦੇਣਗੇ | ਇਸ ਮੌਕੇ ਜਥੇ: ਲਸ਼ਕਰ ਸਿੰਘ ਰਹੀਮਪੁਰ, ਸੀਨੀ: ਅਕਾਲੀ ਆਗੂ ਤੇ ਟਰਾਂਸਪੋਰਟਰ ਸ: ਹਰਭਜਨ ਸਿੰਘ ਹੁੰਦਲ ਤੇ ਮਨੋਹਰ ਬੈਂਸ ਨੇ ਵੀ ਸੰਬੋਧਨ ਕੀਤਾ |