ਆਦਮਪੁਰ, 6 ਮਈ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਜਿਉਂ ਜਿਉ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ | ਪਾਰਟੀਆਂ ਵਲੋਂ ਇਕ ਦੂਜੀ ਪਾਰਟੀ ਦਾ ਜੋੜ-ਤੋੜ ਲਾ ਕੇ ਆਪਣੇ ਵਿਚ ਸ਼ਾਮਿਲ ਕਰਨ ਦਾ ਸਿਲਸਿਲਾ ਜਾਰੀ ਹੈ | ਸ਼੍ਰੋਮਣੀ ਅਕਾਲੀ ਦਲ ਸਮੇਂ ਵੱਡਾ ਝਟਕਾ ਲਗਾ ਜਦੋਂ ਅਕਾਲੀ ਦਲ ਸੀਨੀਅਰ ਆਗੂ ਹਰਵਿੰਦਰ ਸਿੰਘ ਬਿੰਦਾ ਸਰਪੰਚ ਅਰਜਨਵਾਲ ਅਤੇ ਸੰਤੋਖ ਸਿੰਘ ਉਰਫ ਮੱਖਣ ਸਰਪੰਚ ਨਰੰਗਪੁਰ ਆਪਣੇ ਸਾਥੀਆਂ ਸਮੇਤ ਕਾਂਗਰਸ ਉਮੀਦਵਾਰ ਚੌਧਰੀ ਸੰਤੋਖ ਸਿੰਘ, ਮੋਹਿੰਦਰ ਸਿੰਘ ਕੇਪੀ, ਸੁਖਵਿੰਦਰ ਸਿੰਘ ਲਾਲੀ, ਪ੍ਰਧਾਨ ਜਲੰਧਰ ਦਿਹਾਤੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਦਰਸ਼ਨ ਸਿੰਘ ਕਰਵਲ ਕੌਸਲਰ, ਜੋਗਿੰਦਰਪਾਲ ਕੌਸਲਰ, ਪਰਮਜੀਤ ਸਿੰਘ ਸੋਡੀ, ਸਤਨਾਮ ਸਿੰਘ ਕੌਹਜਾ, ਕਾਕੂ ਅਲੁਵਾਲੀਆ, ਭੁਪਿੰਦਰ ਸਿੰੰਘ ਭਿੰਦਾ ਸਰਪੰਚ ਰਹੀਪੁਰ, ਸਤਨਾਮ ਸਿੰਘ ਮਹਿਮਦਪੁਰ, ਗੁਰਮੁਖ ਸਿੰਘ ਸੂਰੀ, ਵਰਿੰਦਰ ਦੱਤਾ, ਦਸਵਿੰਦਰ ਚਾਂਦ, ਰਾਜ ਕੁਮਾਰ ਰਾਜੂ, ਪਰਸ਼ੋਤਮ ਢਿੱਲੋ ਮੁਕੱਦਰ ਲਾਲ, ਜਤਿੰਦਰ ਆਵਲ, ਮਾਸਟਰ ਸੁਖਦੇਵ ਸਿੰਘ, ਸਤਪਾਲ, ਰਿੰਸ਼ੀ ਗੁਪਤਾ, ਮਨਿੰਦਰ ਸਿੰਘ ਚੋਮੋਂ ਹੋਏ, ਸੋਡੀ ਸੰਮਤੀ ਮੈਬਰ ਹਰੀਪੁਰ ਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ |