ਮਲਸੀਆਂ, 6 ਮਈ (ਸੁਖਦੀਪ ਸਿੰਘ) - ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਵਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਕਸਬਾ ਮਲਸੀਆਂ ਵਿਖੇ ਪੂਰੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਮਿਲੇ ਅਤੇ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ | ਜਸਟਿਸ ਜੋਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਮਲਸੀਆਂ ਵਾਸੀਆਂ ਨਾਲ ਗੱਲਬਾਤ ਕਰਕੇ ਮੁਸ਼ਕਲਾਂ ਸੁਣੀਆਂ ਗਈਆਂ | ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ, ਹਰਜਿੰਦਰ ਸਿੰਘ ਸੀਚੇਵਾਲ ਪ੍ਰਧਾਨ ਜਲੰਧਰ (ਦਿਹਾਤੀ), ਰੂਪ ਲਾਲ ਸ਼ਰਮਾ ਹਲਕਾ ਇੰਚਾਰਜ ਸੋਸ਼ਲ ਮੀਡੀਆ ਸ਼ਾਹਕੋਟ, ਜਸਵੀਰ ਸਿੰਘ ਜਲਾਲਪੁਰੀ, ਸੰਦੀਪ ਸਿੰਘ ਪਿੱਪਲੀ, ਮਨੋਜ ਕੁਮਾਰ ਅਰੋੜਾ, ਸੰਤੋਖ ਸਿੰਘ ਸੀਨੀਅਰ ਆਗੂ ਮਲਸੀਆਂ, ਗੁਰਵਿੰਦਰ ਸਿੰਘ ਗਿੱਲ, ਬੀਬੀ ਸਰਬਜੀਤ ਕੌਰ ਕਾਕੜ ਕਲਾਂ, ਤਾਰਾ ਸਿੰਘ ਰਾਣਾ ਆਦਿ ਹਾਜ਼ਰ ਸਨ |