ਮਹਿਤਪੁਰ, 6 ਮਈ (ਰੰਧਾਵਾ) ਲੋਕ ਸਭਾ ਹਲਕਾ ਜਲੰਧਰ (ਰਾਖਵਾਂ ) ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਵੱਡੀ ਲੀਡ ਦੇਕੇ ਲੋਕ ਸਭਾ 'ਚ ਘੱਲਾਂਗੇ ਤਾਂ ਹੀ ਰਹਿੰਦੇ ਵਿਕਾਸ ਕਾਰਜਾਂ ਨੂੰ ਸਿਰੇ ਚਾੜਿ੍ਹਆ ਜਾ ਸਕੇਗਾ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਨੇ ਕਸਬਾ ਮਹਿਤਪੁਰ ਦੇ ਵਾਰਡ ਨੰਬਰ 6 ਅਤੇ 7 ਦੀ ਚੋਣ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ ਦੋ ਸਾਲਾਂ 'ਚ ਜਿੰਨਾ ਵਿਕਾਸ ਮਹਿਤਪੁਰ ਦਾ ਹੋਇਆ ਹੈ ਓਨਾਂ ਅਕਾਲੀ ਭਾਜਪਾ ਦੇ 10 ਸਾਲਾ 'ਚ ਨਹੀਂ ਸੀ ਹੋਇਆ | ਇਸ ਸਮੇਂ ਲੋਕਾਂ ਵਲੋਂ ਵੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ | ਰਾਜ ਕੁਮਾਰ ਜੱਗਾ ਪ੍ਰਧਾਨ ਨਗਰ ਪੰਚਾਇਤ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰਪਾਲ ਸਿੰਘ ਟੁਰਨਾ, ਕਮਲ ਕਿਸ਼ੋਰ (ਦੋਵੇਂ ਐਮ ਸੀ.), ਕੁਲਵਿੰਦਰ ਸਿੰਘ ਸੰਧੂ, ਰਕੇਸ਼ ਮਹਿਤਾ, ਕਸ਼ਮੀਰੀ ਲਾਲ ਸਰਕਲ ਪ੍ਰਧਾਨ (ਸ਼ਹਿਰੀ), ਪ੍ਰਸ਼ੋਤਮ ਲਾਲ, ਬਲਵੰਤ ਸਿੰਘ ਸਮਰਾ, ਪਰਮਜੀਤ ਸਿੰਘ ਮੱਟੂ, ਹਨੀ ਪਸਰੀਚਾ, ਸ਼ੁਭਾਸ਼ ਕੱਕੜ, ਨਰਿੰਦਰ ਕਮਾਰ, ਰਾਕੇਸ਼ ਜੱਗਾ, ਨਰਿੰਦਰ ਜੱਗਾ, ਜਗਦੀਸ਼ ਮਿਗਲਾਨੀ, ਜਗਦੀਸ਼ ਚੰਦਰ ਕਵਾਤੜਾ ਆਦਿ ਹਾਜ਼ਰ ਸਨ |