ਨਵੀਂ ਦਿੱਲੀ, 8 ਫਰਵਰੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਿੱਲੀ 'ਚ ਆਪਣੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਰਾਜੀਵ ਵਾਡਰਾ ਨਾਲ ਵੋਟ ਪਾਈ। ਰੇਹਾਨ ਰਾਜੀਵ ਵਾਡਰਾ ਨੇ ਇਨ੍ਹਾਂ ਚੋਣਾਂ 'ਚ ਪਹਿਲੀ ਵਾਰ ਵੋਟ ਪਾਈ ਹੈ। ਵਾਡਰਾ ਪਰਿਵਾਰ ਨੇ ਲੋਧੀ ਅਸਟੇਟ ਦੇ ਬੂਥ ਨੰਬਰ 114 ਅਤੇ 116 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਰੇਹਾਨ ਨੇ ਕਿਹਾ ਕਿ ਮੈਂ ਵੋਟ ਦੇ ਕੇ ਕਾਫ਼ੀ ਖ਼ੁਸ਼ ਹਾਂ। ਉਸ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦਿੱਲੀ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣੇ।
ਪ੍ਰਿਯੰਕਾ ਗਾਂਧੀ ਦੇ ਬੇਟੇ ਰੇਹਾਨ ਨੇ ਪਹਿਲੀ ਵਾਰ ਪਾਈ ਵੋਟ
ਅਜੀਤ ਡੈਸਕ
08-02-2020