ਬੰਗਾ , 11 ਫ਼ਰਵਰੀ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਚ ਸ਼ਾਨਦਾਰ ਜਿੱਤ ਤੇ ਬੰਗਾ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਿਵ ਕੁਮਾਰ ਕੌੜਾ ਦੀ ਅਗਵਾਈ ਵਿਚ ਬੰਗਾ ਸ਼ਹਿਰ ਵਿਚ ਖ਼ੁਸ਼ੀ ਮਨਾਈ ਅਤੇ ਲੱਡੂ ਵੰਡੇ। ਆਪ ਆਗੂ ਵਿਕਾਸ ਸ਼ਾਰਦਾ ਨੇ ਆਖਿਆ ਕਿ ਦਿੱਲੀ ਚ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਦੀ ਸ਼ਾਨਦਾਰ ਜਿੱਤ ਹੋਈ ਹੈ। ਲੋਕਾਂ ਨੇ ਧਰਮ ਦੇ ਨਾਂਅ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਿੱਲੀ ਜਿੱਤ ਤੇ ਖ਼ੁਸ਼ੀ ਮਨਾਈ
ਅਜੀਤ ਡੈਸਕ
11-02-2020