16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਸੈਂਟਰ ਪੱਧਰ ਦੀਆਂ ਖ਼ੇਡਾਂ 'ਚ ਵਾੜਾਦਰਾਕਾ ਦੀਆਂ ਟੀਮਾਂ ਨੇ ਓਵਰਆਲ ਟਰਾਫ਼ੀ ਜਿੱਤੀ

Ad Position 21
repet_subhas-goyals [Copy P29]
ਅਜੀਤ ਡੈਸਕ 18-11-2024
ਕੋਟਕਪੂਰਾ, 17 ਨਵੰਬਰ (ਮੋਹਰ ਸਿੰਘ ਗਿੱਲ)- ਬਲਾਕ ਪੱਧਰੀ ਖ਼ੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜਨਾ ਕੌਂਸ਼ਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ ਦੀ ਯੋਗ ਸਰਪ੍ਰਸਤੀ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਦੀ ਅਗਵਾਈ 'ਚ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚ ਸੈਂਟਰ ਵਾੜਾਦਰਾਕਾ ਦੀਆਂ ਟੀਮਾਂ ਨੇ ਸੈਂਟਰ ਮੁੱਖ ਅਧਿਆਪਕਾ ਨਿਰਮਲਜੀਤ ਕੌਰ ਦੀ ਯੋਗ ਅਗਵਾਈ 'ਚ ਹਿੱਸਾ ਲੈ ਕੇ ਓਵਰਆਲ ਟਰਾਫ਼ੀ ਜਿੱਤੀ ਹੈ | ਸੈਂਟਰ ਵਾੜਾਦਰਾਕਾ ਦੀਆਂ ਹੀ ਲੜਕੀਆਂ ਅਤੇ ਲੜਕਿਆਂ 'ਚ ਬੈਸਟ ਐਥਲੀਟ ਵੀ ਚੁਣੇ ਗਏ | ਸੈਂਟਰ ਹੈਡ ਟੀਚਰ ਨਿਰਮਲਜੀਤ ਕੌਰ ਸੈਂਟਰ ਦੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਨੂੰ ਇਸ ਜਿੱਤ 'ਤੇ ਵਧਾਈ ਦਿੰਦਿਆਂ ਦੱਸਿਆ ਕਿ ਸੈਂਟਰ ਵਾੜਾਦਰਾਕਾ ਨੇ 100 ਮੀਟਰ ਦੌੜ ਲੜਕੇ, 200 ਮੀਟਰ ਲੜਕੀਆਂ, 400 ਮੀਟਰ ਲੜਕੇ, 600 ਮੀਟਰ ਲੜਕੇ, ਰਿਲੇਅ 4 ਗੁਣਾ 100 ਮੀਟਰ ਲੜਕਿਆਂ ਨੇ ਪਹਿਲਾ ਸਥਾਨ, 200 ਮੀਟਰ ਦੌੜ 'ਚ ਲੜਕੇ ਦੂਜਾ, 400 ਮੀਟਰ ਲੜਕੀਆਂ, 600 ਮੀਟਰ ਲੜਕੀਆਂ, ਰਿਲੇਅ ਦੌੜ ਲੜਕੀਆਂ 4 ਗੁਣਾ 100 ਮੀਟਰ 'ਚ ਦੂਜਾ ਸਥਾਨ ਹਾਸਿਲ ਕੀਤਾ | ਲੰਬੀ ਛਾਲ ਲੜਕੇ 'ਚ ਸੈਂਟਰ ਵਾੜਾ ਦਰਾਕਾ ਨੇ ਪਹਿਲਾ ਅਤੇ ਦੂਜਾ ਸਥਾਨ, ਲੰਬੀ ਛਾਲ 'ਚ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਰੱਸਕੱਸੀ, ਸਰਕਲ ਸਟਾਈਲ ਕਬੱਡੀ 'ਚ ਦੂਜਾ, ਫ਼ੁੱਟਬਾਲ ਲੜਕੇ ਪਹਿਲਾ ਸਥਾਨ, ਬੈਡਮਿੰਟਨ ਲੜਕੇ ਪਹਿਲਾ, ਸਤਰੰਜ਼ ਲੜਕੇ ਪਹਿਲਾ, ਸਤਰੰਜ਼ ਲੜਕੀਆਂ ਦੂਜਾ, ਹੈਂਡਬਾਲ ਲੜਕੀਆਂ ਦੂਜਾ, ਕੁਸ਼ਤੀ 25 ਕਿਲੋਗ੍ਰਾਮ ਭਾਰ ਵਰਗ 'ਚ ਦੂਜਾ, 30 ਕਿਲੋਗ੍ਰਾਮ ਭਾਰ ਵਰਗ 'ਚ ਪਹਿਲਾ, 32 ਕਿਲੋਗ੍ਰਾਮ ਭਾਰ ਵਰਗ 'ਚ ਪਹਿਲਾ, ਗਰੁੱਪ ਯੋਗਾ 'ਚ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਦੂਜਾ, ਦੂਜਾ ਸਥਾਨ, ਜਿਮਨਾਸਟਿਕ 'ਚ ਮੁੰਡਿਆਂ ਨੇ ਦੂਜਾ, ਜਿਮਨਾਸਟਿਕ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਰੀਅਨ ਪਬਲਿਕ ਸਕੂਲ ਗਿੱਦੜਬਾਹਾ ਦਾ ਸਾਲਾਨਾ ਸਮਾਗਮ ਅਗਲੀ ਖ਼ਬਰ kanaya
Ad Position 24