ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਬਦਲਾਅ ਵਾਲੀ ਸਰਕਾਰ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ - ਚਰਨਜੀਤ ਸਿੰਘ ਚੰਨੀ ਕਿਹਾ : ਤਿੰਨ ਸਾਲ ਹੋ ਗਏ ਕੋਈ ਬਦਲਾਅ ਜਾਂ ਇਨਕਲਾਬ ਨਹੀਂ ਆਇਆ

Ad Position 21
No active advertisement
ਅਜੀਤ ਡੈਸਕ 18-11-2024
ਦੋਦਾ, 17 ਨਵੰਬਰ (ਰਵੀਪਾਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਦਾ ਵਿਖੇ ਗਿੱਦੜਬਾਹਾ ਵਿਖੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਮਿ੍ਤਾ ਵੜਿੰਗ ਦੇ ਚੋਣ ਜਲਸੇ 'ਚ ਪੁੱਜ ਕੇ ਚੋਣ ਪ੍ਰਚਾਰ ਕੀਤਾ | ਦੋਦਾ, ਕਾਉਣੀ, ਕੋਟਲੀ ਅਬਲੂ, ਭਲਾਈਆਣਾ, ਛੱਤਿਆਣਾ, ਕੋਟਭਾਈ ਆਦਿ ਪਿੰਡਾਂ 'ਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ 'ਇਨਕਲਾਬ ਤੇ ਬਦਲਾਅ' ਆਵੇਗਾ ਦੇ ਨਾਂਅ 'ਤੇ ਆਈ ਸੀ, ਤਿੰਨ ਸਾਲ ਹੋ ਗਏ ਪਰ ਪੰਜਾਬ ਵਿਚ ਕੋਈ ਇਨਕਲਾਬ ਤੇ ਬਦਲਾਅ ਨਹੀਂ ਆਇਆ | 'ਆਪ' ਸਰਕਾਰ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ | ਉਨ੍ਹਾਂ ਅੱਜ ਦੇ ਇਕੱਠ 'ਚ ਵੱਡੀ ਗਿਣਤੀ ਬੀਬੀਆਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਭ ਤੋਂ ਵੱਧ ਧੋਖਾ ਤੁਹਾਡੇ ਨਾਲ ਹੋਇਆ ਹੈ | ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ | ਉਨ੍ਹਾਂ ਔਰਤਾਂ ਨੂੰ ਕਿਹਾ ਕਿ ਜਦ ਤੁਹਾਡੇ ਕੋਲ ਝਾੜੂ ਵਾਲੇ ਵੋਟਾਂ ਮੰਗਣ ਆਉਣ ਤਾਂ ਆਪਣੇ ਮਹੀਨੇ ਦੇ ਇਕ ਹਜ਼ਾਰ ਦੇ ਹਿਸਾਬ ਨਾਲ 30-35 ਹਜ਼ਾਰ ਰੁਪਏ ਦੀ ਮੰਗ ਕਰਿਓ, ਨਹੀਂ ਤਾਂ ਉਨ੍ਹਾਂ ਨੂੰ ਝਾੜੂ ਨਾਲ ਹੀ ਭਜਾਇਓ | ਉਨ੍ਹਾਂ ਕਿਹਾ ਕਿ ਮੈਂ ਬੇਸ਼ੱਕ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ ਅਤੇ ਇਸ ਦੌਰਾਨ ਰਾਜਾ ਵੜਿੰਗ ਮੇਰੇ ਨਾਲ ਮੰਤਰੀ ਸਨ ਤਾਂ ਅਸੀਂ ਗਿੱਦੜਬਾਹਾ ਹਲਕੇ ਦਾ ਵਿਕਾਸ ਕੀਤਾ ਅਤੇ ਪੰਜਾਬ ਦੇ 1500 ਕਰੋੜ ਰੁਪਏ ਦੇ ਬਿੱਲ ਮੁਆਫ਼ ਕੀਤੇ | ਉਨ੍ਹਾਂ ਆਖਿਆ ਕਿ ਅਗਲੀ ਸਰਕਾਰ ਵੀ ਕਾਂਗਰਸ ਦੀ ਹੋਵੇਗੀ | ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ | ਅੰਤ ਵਿਚ ਉਨ੍ਹਾਂ 20 ਨਵੰਬਰ ਨੂੰ ਅੰਮਿ੍ਤਾ ਵੜਿੰਗ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਲੁਧਿਆਣਾ, ਸ੍ਰੀਮਤੀ ਅੰਮਿ੍ਤਾ ਵੜਿੰਗ ਉਮੀਦਵਾਰ, ਹਰਚਰਨ ਸਿੰਘ ਸੋਥਾ, ਚੇਅਰਮੈਨ ਜਗਦੀਸ਼ ਕਟਾਰੀਆਂ ਦੋਦਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਬੈਂਸ, ਗੁਰਾਦਿੱਤਾ ਸਿੰਘ ਤੁੰਗਵਾਲੀ, ਜਨਾਬ ਮੁਹੰਮਦ ਸਦੀਕ, ਰਾਜਵੀਰ ਸਿੰਘ ਭੁੱਲਰ, ਧਨੀ ਵਿਰਕ, ਬੋਨੀ ਬੇਦੀ ਮੁਕਤਸਰ, ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਚਰਨਜੀਤ ਸਿੰਘ ਸੰਧੂ, ਸੁਖਮੰਦਰ ਸਿੰਘ ਦੋਦਾ, ਜਬਰਜੰਗ ਸਿੰਘ ਢਿੱਲੋਂ, ਬੱਗੀ ਬਰਾੜ, ਇਕਬਾਲ ਸਿੰਘ ਨੰਬਰਦਾਰ, ਕੰਵਰਜੀਤ ਸਿੰਘ ਨੰਬਰਦਾਰ, ਜਗਜੀਤ ਸਿੰਘ ਨੰਬਰਦਾਰ, ਹਰਨੇਕ ਸਿੰਘ ਬਰਾੜ, ਗੁਰਸੇਵਕ ਸਿੰਘ ਜ਼ਿਲ੍ਹਾ ਪ੍ਰੀਸ਼ਦ, ਹੈਪੀ ਕਟਾਰੀਆ, ਮਲਕੀਤ ਸਿੰਘ, ਗੁਰਮੇਲ ਬੁੱਟਰ, ਜੱਸੀ ਮੈਂਬਰ, ਆਤਮਾ ਸਿੰਘ ਆਦਿ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਅਸ਼ਵਨੀ ਸ਼ਰਮਾ ਨੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਅੰਮਿ੍ਤਾ ਵੜਿੰਗ ਗਿੱਦੜਬਾਹਾ ਤੋਂ ਸ਼ਾਨ ਨਾਲ ਜਿੱਤਣਗੇ- ਅਬਜ਼ਰਵਰ ਰਮਨਦੀਪ ਸਿੰਘ
Ad Position 24
No active advertisement