16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਸਮਾਂ ਆਉਣ 'ਤੇ ਅਕਾਲੀ ਵਰਕਰਾਂ 'ਤੇ ਕੀਤੀਆਂ ਜ਼ਿਆਦਤੀਆਂ ਦਾ ਹਿਸਾਬ ਲਿਆ ਜਾਵੇਗਾ-ਮਜੀਠੀਆ

Ad Position 21
repet_subhas-goyals [Copy P29]
ਅਜੀਤ ਡੈਸਕ 18-11-2024
ਬਾਜਾਖਾਨਾ, 17 ਨਵੰਬਰ (ਜੀਵਨ ਗਰਗ)- ਸਮਾਂ ਆਉਣ 'ਤੇ ਆਮ ਆਦਮੀ ਪਾਰਟੀ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ 'ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਗ੍ਰਹਿ ਪਿੰਡ ਡੋਡ ਵਿਖੇ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਤੇ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਦਰਜ ਕੀਤੇ 307 ਦੇ ਦਰਜ ਕੀਤੇ ਝੂਠੇ ਮੁਕੱਦਮੇ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਇਹ ਮੱਤ ਭੁੱਲਣ ਕਿ ਉਹ ਜ਼ਿੰਦਗੀ ਭਰ ਹੀ ਸੱਤਾ 'ਤੇ ਕਾਬਜ਼ ਰਹਿਣਗੇ | ਇਸ ਕਰਕੇ ਉਹ ਰਿਵਾਇਤੀ ਪਾਰਟੀਆਂ ਦੇ ਆਗੂ ਤੇ ਵਰਕਰਾਂ 'ਤੇ ਵਧੀਕੀਆਂ ਕਰਨੀਆਂ ਬੰਦ ਕਰਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂਅ 'ਤੇ ਜੋ ਧੋਖਾ ਕੀਤਾ ਹੈ, ਉਸ ਦਾ ਨਤੀਜਾ ਆਉਣ ਵਾਲੇ ਸਮੇਂ 'ਚ ਮਿਲ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ ਦੀ ਸੱਥਾਂ 'ਚ ਇਹ ਗੱਲ ਆਮ ਸੁਣੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਅੱਜ ਭਿ੍੍ਰਸ਼ਟਾਚਾਰ, ਰਿਸ਼ਵਤਖੋਰੀ, ਲੁੱਟਾਂ ਖੋਹਾਂ, ਕਤਲੋਗਾਰਤ ਆਦਿ ਬੁਰਾਈਆਂ ਸਭ ਹੱਦਬੰਨੇ ਪਾਰ ਕਰ ਗਈਆਂ ਹਨ | ਇਸ ਕਰਕੇ ਲੋਕ ਇਹ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਤੇ ਆਖਰੀ ਸਾਬਤ ਹੋਵੇਗੀ ਕਿਉਂਕਿ ਸੱਤਾ 'ਚ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਆਮ ਵਿਅਕਤੀ ਤਰ੍ਹਾਂ ਵਿਚਰਨ ਦੀਆਂ ਗਾਰੰਟੀਆਂ ਦੇਣ ਵਾਲੀ ਪਾਰਟੀ ਦੇ ਵਿਧਾਇਕ ਕਿਸ ਹੱਦ ਤੱਕ ਖਾਸ ਬਣ ਗਏ ਹਨ, ਇਹ ਸਭ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਅਨੂਪ੍ਰਤਾਪ ਸਿੰਘ ਬਰਾੜ, ਗੁਰਨਾਇਬ ਸਿੰਘ ਮੱਲਾ, ਸਾਬਕਾ ਸਰਪੰਚ ਜਸਮੇਲ ਸਿੰਘ, ਕੌਰ ਸਿੰਘ ਵੜਿੰਗ, ਬਿੱਲੂ ਵੜਿੰਗ, ਰਾਜਪਾਲ ਸਿੰਘ ਡੇਲਿਆਂ ਵਾਲੀ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਮਨਦੀਪ ਸਿੰੰਘ ਰੂਬੀ, ਪਰਗਟ ਸਿੰਘ ਬਰਾੜ ਸਾਬਕ ਸਰਪੰਚ, ਕਰਮਜੀਤ ਸਿੰਘ ਬਰਾੜ, ਚੇਅਰਮੈਨ ਜਸਪਾਲ ਸਿੰਘ ਮੌੜ, ਜਗਸੀਰ ਸਿੰਘ ਜੱਗਾ ਢਿੱਲੋਂ ਬਰਗਾੜੀ, ਮਨਿੰਦਰ ਸਿੰਘ ਕੋਟਕਪੂਰਾ, ਬਹਾਦਰ ਸਿੰਘ, ਜਗਸੀਰ ਸਿੰਘ ਝੱਖੜਵਾਲਾ, ਐਡਵੋਕੇਟ ਦਮਨਵੀਰ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੇ ਧਰਨਾ ਕੱਲ੍ਹ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਅਸ਼ਵਨੀ ਸ਼ਰਮਾ ਨੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
Ad Position 24