16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2024

ਐਂਟੀ ਕੁਰੱਪਸ਼ਨ ਇੰਟਰਨੈਸ਼ਨਲ ਕੌਂਸਲ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 18-11-2024
ਗਿੱਦੜਬਾਹਾ, 17 ਨਵੰਬਰ (ਪਰਮਜੀਤ ਸਿੰਘ ਥੇੜ੍ਹੀ) - ਐਂਟੀ ਕੁਰੱਪਸ਼ਨ ਇੰਟਰਨੈਸ਼ਨਲ ਕੌਂਸਲ ਗਿੱਦੜਬਾਹਾ ਵਲੋਂ ਐੱਚ. ਡੀ. ਐੱਫ਼. ਸੀ. ਬੈਂਕ ਦੇ ਸਹਿਯੋਗ ਨਾਲ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ ਮੰਡੀ ਵਾਲੀ ਧਰਮਸ਼ਾਲਾ ਵਿਖੇ ਲਾਇਆ ਗਿਆ ਜਿਸ ਦਾ ਉਦਘਾਟਨ ਗੌਰਵ ਜੈਨ ਚਿੰਨੂ, ਦੀਪਕ ਗਰਗ ਸ਼ੇਰ, ਅਰਸ਼ਦੀਪ ਕੌਰ ਢਿੱਲੋਂ ਤੇ ਅਸ਼ੋਕ ਕੁਮਾਰ ਬੁੱਟਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਕੈਂਪ ਦੌਰਾਨ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਵਲੋਂ 62 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਮੌਕੇ ਅਰਸ਼ਦੀਪ ਕੌਰ ਢਿੱਲੋਂ ਨੇ ਕਿਹਾ ਕਿ ਖ਼ੂਨਦਾਨ ਕਰਨਾ ਇਕ ਮਹਾਨ ਕਾਰਜ ਮੰਨਿਆ ਜਾਂਦਾ ਹੈ | ਇਸ ਦੌਰਾਨ ਗੌਰਵ ਜੈਨ ਚਿੰਨੂ ਤੇ ਦੀਪਕ ਗਰਗ ਸ਼ੇਰ ਨੇ ਕਿਹਾ ਕਿ ਖ਼ੂਨਦਾਨ ਨੂੰ ਲੈ ਕੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਚੱਲ ਰਹੀਆਂ ਹਨ ਪਰ ਫ਼ਿਰ ਵੀ ਮਰੀਜ਼ਾਂ ਨੂੰ ਲੋੜ ਅਨੁਸਾਰ ਖ਼ੂਨ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਅਨੇਕ ਜ਼ਿੰਦਗੀਆਂ ਬਚ ਸਕਦੀਆਂ ਹਨ | ਸੰਸਥਾ ਦੁਆਰਾ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪ੍ਰਧਾਨ ਮੁਕੇਸ਼ ਗਰਗ, ਘਨਸ਼ਿਆਮ ਦਾਸ ਮਿਤਲ, ਅਜੈ ਗੋਇਲ, ਕੰਮੇਸ਼ ਅਰੋੜਾ, ਦੁਰਗਾਦਾਸ ਗਰਗ, ਸੁਨੀਲ ਵਾਧਵਾ, ਜਯੰਤ ਜੈਨ, ਭਾਰਤ ਭੂਸ਼ਣ ਛਾਬੜਾ, ਕਮਲਜੀਤ ਬਾਂਸਲ, ਵੇਦ ਪ੍ਰਕਾਸ਼ ਗੋਇਲ, ਖ਼ੁਸ਼ਹਾਲ ਬਾਂਸਲ, ਵਿਸ਼ਣੁ ਵਾਤਰਨਾ, ਜਗਦੀਸ਼ ਚੰਦਰ, ਕਾਰਨ ਕਾਂਤ ਮੋਂਗਾ, ਅਨਿਲ ਬਾਂਸਲ, ਸ਼ਿਵ ਗਰਗ, ਮੁਕੇਸ਼ ਗਰਗ ਪਿੰਟੂ ਅਤੇ ਅਨਮੋਲ ਮਿੱਤਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ Kanaya1 ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ- ਸੰਮੇਵਾਲੀ
Ad Position 24