16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਾਕਿ 'ਚ ਚਨਾਬ ਦਰਿਆ ਦੇ ਵਹਾਅ 'ਚ 91 ਹਜ਼ਾਰ ਕਿਊਸਿਕ ਪਾਣੀ ਦੀ ਆਈ ਕਮੀ <br/>

Ad Position 21
No active advertisement
ਅਜੀਤ ਡੈਸਕ 03-06-2025

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਪਿਛਲੇ ਦੋ ਦਿਨਾਂ ਦੌਰਾਨ ਚਨਾਬ ਦਰਿਆ 'ਚ ਪਾਣੀ ਦੇ ਵਹਾਅ 'ਚ 91 ਹਜ਼ਾਰ ਕਿਊਸਿਕ ਦੀ ਕਮੀ ਦਰਜ ਕੀਤੀ ਗਈ ਹੈ | ਭਾਰਤ ਵਲੋਂ ਨਦੀ ਦੇ ਵਹਾਅ 'ਚ ਅਚਾਨਕ ਕੀਤੀ ਕਮੀ ਕਾਰਨ ਪਾਕਿ ਨੂੰ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਦਰਿਆ ਪ੍ਰਣਾਲੀ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੀ 1960 ਦੀ ਸਿੰਧੂ ਜਲ ਸੰਧੀ (ਆਈ. ਡਬਲਿਊ. ਟੀ.) 'ਚ ਆਪਣੀ ਭਾਈਵਾਲੀ ਮੁਅੱਤਲ ਕਰ ਦਿੱਤੀ ਸੀ | ਦੱਸਿਆ ਜਾ ਰਿਹਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਭਾਰਤ ਦੀ ਪਾਕਿ ਨਾਲ ਪਾਣੀ ਦੇ ਪ੍ਰਵਾਹ ਦੇ ਅੰਕੜੇ ਸਾਂਝੇ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ | ਇਸ ਲਈ ਗੁਆਂਢੀ ਦੇਸ਼ ਲਈ ਪੀਕ ਫਲੋ ਸੀਜ਼ਨ ਦੌਰਾਨ ਹੜ੍ਹਾਂ ਦਾ ਪ੍ਰਬੰਧਨ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ | ਪਾਕਿ ਦੀ ਜਲ ਅਤੇ ਬਿਜਲੀ ਵਿਕਾਸ ਅਥਾਰਿਟੀ (ਵਾਪਡਾ) ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 31 ਮਈ ਨੂੰ ਮਰਾਲਾ ਹੈੱਡਵਰਕਸ ਵਿਖੇ ਚਨਾਬ ਦਰਿਆ 'ਚ ਪਾਣੀ ਦਾ ਪ੍ਰਵਾਹ 98,200 ਕਿਊਸਿਕ ਸੀ, ਜੋ ਬੀਤੇ ਦਿਨ 1 ਜੂਨ ਨੂੰ ਘਟ ਕੇ 44,800 ਕਿਊਸਿਕ ਰਹਿ ਗਿਆ | ਅੱਜ ਇਹ ਪ੍ਰਵਾਹ ਹੋਰ ਘਟ ਕੇ 7,200 ਕਿਊਸਿਕ ਰਹਿ ਗਿਆ ਹੈ | ਅਥਾਰਿਟੀ ਮੁਤਾਬਿਕ ਕੁੱਲ ਮਿਲਾ ਕੇ ਪਿਛਲੇ ਦੋ ਦਿਨਾਂ 'ਚ ਮਰਾਲਾ ਹੈੱਡਵਰਕਸ ਵਿਖੇ ਚਨਾਬ ਦਰਿਆ 'ਚ ਪਾਣੀ ਦੇ ਪ੍ਰਵਾਹ 'ਚ 91 ਹਜ਼ਾਰ ਕਿਊਸਿਕ ਦੀ ਕਮੀ ਦਰਜ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਫ਼ੌਜੀ ਤਣਾਅ ਤੋਂ ਠੀਕ ਪਹਿਲਾਂ 5 ਮਈ ਨੂੰ ਭਾਰਤ ਨੇ ਪਾਕਿ ਵੱਲ ਪਾਣੀ ਦਾ ਮੁਕੰਮਲ ਵਹਾਅ ਲਗਭਗ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਚਨਾਬ ਦਰਿਆ ਦੇ ਪਾਣੀ ਦਾ ਪ੍ਰਵਾਹ ਵੀ ਪ੍ਰਭਾਵਿਤ ਹੋਇਆ ਹੈ | ਲਹਿੰਦੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚਨਾਬ ਪਾਕਿ ਦੇ ਸਿੰਚਾਈ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੀਆਂ ਉੱਪਰੀ ਚਨਾਬ ਤੇ ਬੰਬਾਵਲੀ-ਰਾਵੀ-ਬੇਦੀਆਂ ਨਹਿਰਾਂ ਪੰਜਾਬ 'ਚ ਖੇਤੀਬਾੜੀ ਜ਼ਮੀਨ ਦੇ ਇਕ ਵਿਸ਼ਾਲ ਹਿੱਸੇ ਨੂੰ ਸਿੰਜਦੀਆਂ ਹਨ | ਸਿੰਚਾਈ ਵਿਭਾਗ ਅਨੁਸਾਰ ਖਾਨਕੀ ਬੈਰਾਜ ਵਿਖੇ ਦਰਿਆ 'ਚ ਪਾਣੀ ਦੀ ਆਮਦ 16,991 ਕਿਊਸਿਕ ਦਰਜ ਕੀਤੀ ਗਈ ਜਦਕਿ ਨਿਕਾਸ 9,330 ਕਿਊਸਿਕ ਰਿਹਾ | ਇਸੇ ਤਰ੍ਹਾਂ ਹੈੱਡ ਕਾਦਿਰਾਬਾਦ ਵਿਖੇ ਦਰਿਆ 'ਚ ਪਾਣੀ ਦੀ ਆਮਦ 18,500 ਕਿਊਸਿਕ ਦਰਜ ਕੀਤੀ ਗਈ, ਜੋ ਲਗਾਤਾਰ ਘਟ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਦੀ ਜਿਹਲਮ ਨਦੀ 'ਤੇ ਮੰਗਲਾ ਡੈਮ ਤੇ ਸਿੰਧ ਨਦੀ 'ਤੇ ਤਰਬੇਲਾ ਡੈਮ 'ਚ ਵੀ ਪਾਣੀ ਦੀ ਉਪਲਬਧਤਾ 'ਚ ਵੱਡੀ ਗਿਰਾਵਟ ਆਈ ਹੈ | ਇਹ ਦੋਵੇਂ ਪਾਕਿ ਦੇ ਵੱਡੇ ਡੈਮ ਹਨ | ਇਨ੍ਹਾਂ ਨਦੀਆਂ ਦੇ ਵਹਾਅ 'ਚ ਅਚਾਨਕ ਆਈ ਕਮੀ ਕਾਰਨ ਪਾਕਿ ਨੂੰ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਭ ਦੇ ਚੱਲਦਿਆਂ ਪਾਕਿ 'ਚ ਸਾਉਣੀ (ਗਰਮੀਆਂ ਦੀ ਫ਼ਸਲ) ਦੀ ਬਿਜਾਈ ਦਾ ਮੌਸਮ ਨਿਰਾਸ਼ਾਜਨਕ ਰਹਿਣਾ ਲਗਭਗ ਤੈਅ ਹੈ |

Ad Position 22
No active advertisement
ਪਿਛਲੀ ਖ਼ਬਰ ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 3961 ਹੋਈ ਅਗਲੀ ਖ਼ਬਰ ਜੇ.ਈ.ਈ. ਐਡਵਾਂਸਡ 'ਚ ਕੋਟਾ ਦੇ ਰਜਿਤ ਗੁਪਤਾ ਨੇ ਮਾਰੀ ਬਾਜ਼ੀ <br/>
Ad Position 24