22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਤਾਕਤਵਰ ਫ਼ੌਜਾਂ ਅਸਥਾਈ ਨੁਕਸਾਨ ਤੋਂ ਨਹੀਂ ਘਬਰਾਉਂਦੀਆਂ-ਜਨਰਲ ਚੌਹਾਨ <br/>

Ad Position 21
No active advertisement
ਅਜੀਤ ਡੈਸਕ 04-06-2025
ਪੁਣੇ, 3 ਜੂਨ (ਪੀ.ਟੀ.ਆਈ.)-ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਪੇਸ਼ੇਵਰ ਤੇ ਤਾਕਤਵਰ ਫ਼ੌਜਾਂ ਅਸਥਾਈ ਨੁਕਸਾਨਾਂ ਤੋਂ ਨਹੀਂ ਘਬਰਾਉਂਦੀਆਂ, ਕਿਉਂਕਿ ਸਮੁੱਚੇ ਨਤੀਜੇ ਅਜਿਹੇ ਨੁਕਸਾਨਾਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ | ਚੋਟੀ ਦੇ ਫ਼ੌਜੀ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਹਜ਼ਾਰਾਂ ਜ਼ਖ਼ਮਾਂ ਨਾਲ ਭਾਰਤ ਨੂੰ ਲਹੂ-ਲੁਹਾਣ ਕਰਨ ਦੀ ਨੀਤੀ 'ਤੇ ਚੱਲ ਰਿਹਾ ਹੈ, ਪਰ ਨਵੀਂ ਦਿੱਲੀ ਨੇ 'ਆਪ੍ਰੇਸ਼ਨ ਸੰਧੂਰ' ਕਰਕੇ ਸਰਹੱਦ ਪਾਰ ਅੱਤਵਾਦ ਵਿਰੁੱਧ ਇਕ ਨਵੀਂ ਲਾਲ ਲਕੀਰ ਖਿੱਚੀ ਹੈ | ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ 'ਚ ਜਨਰਲ ਚੌਹਾਨ ਨੇ ਉਨ੍ਹਾਂ 'ਤੇ ਕੀਤੀ ਜਾ ਰਹੀ ਆਲੋਚਨਾ ਨੂੰ ਰੱਦ ਕਰ ਦਿੱਤਾ, ਜਿਸ 'ਚ ਉਨ੍ਹਾਂ ਮੰਨਿਆ ਸੀ ਕਿ ਭਾਰਤ ਨੇ ਆਪ੍ਰੇਸ਼ਨ ਦੇ ਸ਼ੁਰੂਆਤੀ ਪੜਾਅ 'ਚ ਕੁਝ ਲੜਾਕੂ ਜਹਾਜ਼ ਗੁਆ ਦਿੱਤੇ | ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਸਾਡੇ ਪਾਸੇ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ, ਕਿਉਂਕਿ ਨਤੀਜੇ 'ਤੇ ਤੁਸੀਂ ਕਿਵੇਂ ਕੰਮ ਕਰਦੇ ਹੋ ਇਹ ਮਹੱਤਵਪੂਰਨ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨੁਕਸਾਨ ਤੇ ਅੰਕੜਿਆਂ ਬਾਰੇ ਗੱਲ ਕਰਨਾ ਬਹੁਤ ਸਹੀ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਜੰਗ 'ਚ ਭਾਵੇਂ ਝਟਕੇ ਹੀ ਕਿਉਂ ਨਾ ਹੋਣ, ਤੁਹਾਨੂੰ ਆਪਣਾ ਮਨੋਬਲ ਉੱਚਾ ਰੱਖਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਨੁਕਸਾਨ ਮਹੱਤਵਪੂਰਨ ਨਹੀਂ ਹਨ, ਪਰ ਨਤੀਜੇ ਮਹੱਤਵਪੂਰਨ ਹਨ | ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਰਾਜਨੀਤੀ ਤੇ ਹਿੰਸਾ ਸਮੇਤ ਜੰਗ ਦੇ ਵੱਖ-ਵੱਖ ਤੱਤਾਂ ਨੂੰ ਉਜਾਗਰ ਕੀਤਾ ਤੇ ਕਿਹਾ ਕਿ ਆਪ੍ਰੇਸ਼ਨ ਸੰਧੂਰ 'ਚ ਵੀ ਜੰਗ ਤੇ ਰਾਜਨੀਤੀ ਸਮਾਨਾਂਤਰ ਹੋ ਰਹੇ ਸਨ | ਜਨਰਲ ਚੌਹਾਨ ਨੇ ਪਹਿਲਗਾਮ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਵਲੋਂ ਭਾਰਤ ਤੇ ਹਿੰਦੂਆਂ ਵਿਰੁੱਧ ਜ਼ਹਿਰ ਉਗਲਣ ਦਾ ਹਵਾਲਾ ਦਿੰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸਲਾਮਾਬਾਦ ਦਾ ਨਜ਼ਰੀਆ ਭਾਰਤ ਨੂੰ ਹਜ਼ਾਰਾਂ ਜ਼ਖ਼ਮਾਂ ਨਾਲ ਲਹੂ ਲੁਹਾਣ ਕਰਨ ਦਾ ਰਿਹਾ ਹੈ | ਆਪ੍ਰੇਸ਼ਨ ਸੰਧੂਰ ਦੇ ਪਿੱਛੇ ਸੋਚ ਇਹ ਸੀ ਕਿ ਪਾਕਿਸਤਾਨ ਨੂੰ ਰਾਜ ਸਮਰਥਤ ਅੱਤਵਾਦ ਨੂੰ ਰੋਕਣਾ ਪਵੇਗਾ ਤੇ ਉਹ ਦੇਸ਼ ਭਾਰਤ ਨੂੰ ਅੱਤਵਾਦ ਦਾ ਬੰਧਕ ਨਹੀਂ ਬਣਾ ਸਕੇਗਾ | ਜਨਰਲ ਚੌਹਾਨ ਨੇ ਕਿਹਾ ਕਿ ਭਾਰਤ ਅੱਤਵਾਦ ਤੇ ਪ੍ਰਮਾਣੂ ਬਲੈਕਮੇਲ ਦੇ ਪਰਛਾਵੇਂ 'ਚ ਨਹੀਂ ਰਹਿਣ ਵਾਲਾ ਹੈ | ਭਾਰਤ ਦੇ ਫ਼ੌਜੀ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨੀ ਟੀਚਿਆਂ 'ਤੇ ਬਹੁਤ ਸੋਚ-ਸਮਝ ਕੇ ਸਟੀਕ ਹਮਲੇ ਕੀਤੇ | ਦੁਸ਼ਮਣੀ ਖ਼ਤਮ ਕਰਨ ਦੀ ਸਹਿਮਤੀ ਪ੍ਰਕਿਰਿਆ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ 48 ਘੰਟਿਆਂ ਲਈ ਭਾਰਤ ਵਿਰੁੱਧ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਬਣਾਈ ਸੀ, ਪਰ ਇਹ ਲਗਭਗ ਅੱਠ ਘੰਟਿਆਂ 'ਚ ਖ਼ਤਮ ਹੋ ਗਈ |

Ad Position 22
No active advertisement
ਪਿਛਲੀ ਖ਼ਬਰ 1 ਨਵੰਬਰ ਤੋਂ ਪੰਜਾਬ, ਹਰਿਆਣਾ ਦੇ ਭੱਠਿਆਂ 'ਚ ਪਰਾਲੀ ਆਧਾਰਿਤ ਬਾਲਣ ਦੀ ਵਰਤੋਂ ਲਾਜ਼ਮੀ ਅਗਲੀ ਖ਼ਬਰ ਕਰਾਚੀ ਦੀ ਜੇਲ੍ਹ 'ਚੋਂ 213 ਕੈਦੀ ਫ਼ਰਾਰ, 80 ਨੂੰ ਦੁਬਾਰਾ ਕੀਤਾ ਗਿ੍ਫ਼ਤਾਰ <br/>
Ad Position 24