29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੰਸਦ ਦਾ ਮੌਨਸੂਨ ਇਜਲਾਸ 21 ਜੁਲਾਈ ਤੋਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 05-06-2025
ਨਵੀਂ ਦਿੱਲੀ, 4 ਜੂਨ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰਾਂ ਵਲੋਂ ਆਪੇ੍ਰਸ਼ਨ ਸੰਧੂਰ 'ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਲਗਾਤਾਰ ਤਿੱਖੀ ਹੁੰਦੀ ਮੰਗ ਨੂੰ ਕੇਂਦਰ ਸਰਕਾਰ ਨੇ ਤਕਰੀਬਨ ਖਾਰਜ ਕਰਦਿਆਂ ਬੁੱਧਵਾਰ ਨੂੰ ਸੰਸਦ ਦੇ ਮੌਨਸੂਨ ਇਜਲਾਸ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਨਸੂਨ ਇਜਲਾਸ 21 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ | 23 ਦਿਨ ਤੱਕ ਚੱਲਣ ਵਾਲੇ ਇਜਲਾਸ 'ਚ ਸਰਕਾਰ ਵਲੋਂ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ 'ਚ ਸਭ ਤੋਂ ਅਹਿਮ ਬਿੱਲ ਬੀਮਾ ਸੋਧ ਬਿੱਲ ਹੈ | ਇਸ ਬਿੱਲ ਰਾਹੀਂ ਬੀਮਾ ਖੇਤਰ 'ਚ ਸਿੱਧੀ ਵਿਦੇਸ਼ੀ ਪੂੰਜੀਕਾਰੀ (ਐਫ.ਡੀ.ਆਈ.) ਦੀ ਹੱਦ ਵਧਾ ਕੇ 100 ਫ਼ੀਸਦੀ ਕੀਤੇ ਜਾਣ ਦਾ ਪ੍ਰਸਤਾਵ ਹੈ | ਹਾਸਿਲ ਜਾਣਕਾਰੀ ਮੁਤਾਬਿਕ ਬਿੱਲ ਦਾ ਖਰੜਾ ਤਿਆਰ ਹੈ ਅਤੇ ਇਸ ਨੂੰ ਛੇਤੀ ਹੀ ਮਨਜ਼ੂਰੀ ਲਈ ਮੰਤਰੀ ਮੰਡਲ 'ਚ ਪੇਸ਼ ਕੀਤਾ ਜਾ ਸਕਦਾ ਹੈ | ਆਉਣ ਵਾਲੇ ਇਜਲਾਸ 'ਚ ਸਰਕਾਰ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਅਤੇ ਮੌਜੂਦਾ ਸਮੇਂ 'ਚ ਇਲਾਹਾਬਾਦ ਹਾਈ ਕੋਰਟ 'ਚ ਟ੍ਰਾਂਸਫਰ ਕੀਤੇ ਗਏ ਜਸਟਿਸ ਯਸ਼ਵੰਤ ਵਰਮਾ ਦੇ ਖ਼ਿਲਾਫ਼ ਮਹਾਂਦੋਸ਼ ਲਿਆਏਗੀ | ਸੰਸਦ ਦਾ ਮੌਨਸੂਨ ਇਜਲਾਸ ਕਾਫ਼ੀ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ, ਜਿਸ 'ਚ ਵਿਰੋਧੀ ਧਿਰਾਂ ਵਲੋਂ ਆਪੇ੍ਰਸ਼ਨ ਸੰਧੂਰ ਨੂੰ ਲੈ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗੇ ਜਾਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਜਾਏਗਾ |

Ad Position 22
No active advertisement
ਪਿਛਲੀ ਖ਼ਬਰ ਘੱਲੂਘਾਰਾ ਸਮਾਗਮ ਦੌਰਾਨ ਪੰਜਾਬ 'ਚ ਕੀਤੇ ਜਾਣਗੇ ਸੁਰੱੱਖਿਆ ਦੇ ਸਖ਼ਤ ਇੰਤਜ਼ਾਮ-ਡੀ.ਜੀ.ਪੀ. <br/> ਅਗਲੀ ਖ਼ਬਰ ਬੈਂਗਲੁਰੂ 'ਚ ਆਰ.ਸੀ.ਬੀ. ਦੀ ਜੇਤੂ ਪਰੇਡ ਦੌਰਾਨ ਭਾਜੜ-11 ਮੌਤਾਂ <br/>
Ad Position 24