29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੱਤਵਾਦ ਵਿਰੁੱਧ ਲੜਾਈ 'ਚ ਸਮਰਥਨ ਲਈ ਭਾਰਤ ਵਲੋਂ ਆਸਟ੍ਰੇਲੀਆ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 05-06-2025
ਨਵੀਂ ਦਿੱਲੀ, 4 ਜੂਨ (ਪੀ.ਟੀ.ਆਈ.)-ਭਾਰਤ ਤੇ ਆਸਟ੍ਰੇਲੀਆ ਨੇ ਆਪਣੇ ਰਣਨੀਤਕ ਸੰਬੰਧਾਂ ਨੂੰ ਹੋਰ ਵਧਾਉਣ ਦਾ ਸੰਕਲਪ ਲਿਆ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੈਨਬਰਾ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਪ੍ਰਤੀ ਨਵੀਂ ਦਿੱਲੀ ਦੇ ਦਿ੍ੜ੍ਹ ਜਵਾਬ ਲਈ ਸਪੱਸ਼ਟ ਸਮਰਥਨ ਦੀ ਸ਼ਲਾਘਾ ਕੀਤੀ ਹੈ | ਰਾਜਨਾਥ ਸਿੰਘ ਨੇ ਭਾਰਤ ਦੌਰੇ 'ਤੇ ਆਏ ਆਸਟ੍ਰੇਲੀਆਈ ਹਮਰੁਤਬਾ ਰਿਚਰਡ ਮਾਰਲਸ ਨਾਲ ਦੁਵੱਲੇ ਰੱਖਿਆ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਦੇ ਨਾਲ-ਨਾਲ ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਨਵੀਂ ਦਿੱਲੀ ਦੀਆਂ ਅਤਿਅੰਤ ਚੁਣੌਤੀਆਂ 'ਤੇ ਕੇਂਦਰਿਤ ਵਿਆਪਕ ਗੱਲਬਾਤ ਕੀਤੀ | ਮਾਰਲਸ ਪਿਛਲੇ ਮਹੀਨੇ ਸੰਸਦੀ ਚੋਣਾਂ 'ਚ ਆਪਣੀ ਲੇਬਰ ਪਾਰਟੀ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਦੂਜੇ ਕਾਰਜਕਾਲ ਲਈ ਸੱਤਾ ਬਰਕਰਾਰ ਰੱਖਣ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਸੀਨੀਅਰ ਆਸਟ੍ਰੇਲੀਆਈ ਮੰਤਰੀ ਹਨ | ਉਨ੍ਹਾਂ ਦੀ ਨਵੀਂ ਦਿੱਲੀ ਫੇਰੀ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ 5ਵੀਂ ਵਰ੍ਹੇਗੰਢ ਨਾਲ ਮੇਲ ਖਾਂਦੀ ਹੈ, ਜਿਸ ਨੇ ਦੋਵਾਂ ਧਿਰਾਂ, ਖਾਸ ਕਰਕੇ ਸਮੁੰਦਰੀ ਖੇਤਰ 'ਚ, ਵਿਚਕਾਰ ਡੂੰਘੇ ਰੱਖਿਆ ਸੰਬੰਧਾਂ ਨੂੰ ਸੁਵਿਧਾਜਨਕ ਬਣਾਇਆ | ਮੀਟਿੰਗ ਤੋਂ ਬਾਅਦ ਸਿੰਘ ਨੇ ਆਸਟ੍ਰੇਲੀਆ ਦਾ ਪਹਿਲਗਾਮ 'ਚ ਅੱਤਵਾਦੀ ਹਮਲੇ ਵਿਰੁੱਧ ਦਿ੍ੜ੍ਹ ਜਵਾਬ ਲਈ ਭਾਰਤ ਦੇ ਸਪੱਸ਼ਟ ਸਮਰਥਨ ਲਈ ਧੰਨਵਾਦ ਕੀਤਾ | ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਤੇ ਮਾਰਲਸ ਨੇ ਇਸ ਦੌਰਾਨ ਬਹੁਤ ਹੀ ਫਲਦਾਇਕ ਭਾਰਤ-ਆਸਟ੍ਰੇਲੀਆ ਰੱਖਿਆ ਭਾਈਵਾਲੀ ਦੀ ਸਮੀਖਿਆ ਕੀਤੀ | ਇਹ ਵੀ ਪਤਾ ਲੱਗਾ ਹੈ ਕਿ ਗੱਲਬਾਤ ਦੇ ਤਰਜੀਹੀ ਖੇਤਰਾਂ 'ਚੋਂ ਇਕ ਹਿੰਦ-ਪ੍ਰਸ਼ਾਂਤ ਖੇਤਰ, ਜਿਸ 'ਚ ਚੀਨ ਦੀ ਫ਼ੌਜੀ ਤਾਕਤ ਵਧਦੀ ਹੋਈ ਦੇਖੀ ਗਈ ਹੈ, 'ਚ ਦੁਵੱਲੇ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ | ਉਧਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਪਿਛਲੇ ਪੰਜ ਸਾਲਾਂ 'ਚ ਦੁਵੱਲੇ ਸਹਿਯੋਗ 'ਚ ਬਹੁਤ ਮਜ਼ਬੂਤੀ ਅਤੇ ਵਿਭਿੰਨਤਾ ਦੇਖੀ ਹੈ ਅਤੇ ਮਹੱਤਵਪੂਰਨ ਖਣਿਜਾਂ, ਸਾਈਬਰ, ਤਕਨਾਲੋਜੀ ਤੇ ਪੁਲਾੜ ਵਰਗੇ ਖੇਤਰਾਂ ਨੂੰ ਸਹਿਯੋਗ ਦੇ ਅੱਗੇ ਦੇ ਖੇਤਰਾਂ ਵਜੋਂ ਦੇਖਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ | ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਦੀ ਪੰਜਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਸਟ੍ਰੇਲੀਆਈ ਹਾਈ ਕਮਿਸ਼ਨ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੋਸਤੀ ਦਾ ਕਾਰਨ ਅਸਲ 'ਚ ਦੋਹਾਂ ਦੇਸ਼ਾਂ ਨੂੰ ਮਿਲੀ ਮਜ਼ਬੂਤ ਲੀਡਰਸ਼ਿਪ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਨ ਅਰੋੜਾ ਤੇ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕੱਲ੍ਹ ਅਗਲੀ ਖ਼ਬਰ ਸੰਸਦ ਦੇ ਮੌਨਸੂਨ ਇਜਲਾਸ ਦੀ ਤਰੀਕ ਤੈਅ
Ad Position 24