29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਾਜਨ ਅਰੋੜਾ ਤੇ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕੱਲ੍ਹ

Ad Position 21
No active advertisement
ਅਜੀਤ ਡੈਸਕ 05-06-2025
ਜਲੰਧਰ, 4 ਜੂਨ (ਸ਼ਿਵ, ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਰਮਨ ਅਰੋੜਾ ਦੇ ਲੜਕੇ ਰਾਜਨ ਅਰੋੜਾ ਦੀ ਪੇਸ਼ਗੀ ਜ਼ਮਾਨਤ ਤੇ ਨਗਰ ਨਿਗਮ ਦੇ ਏ.ਟੀ.ਪੀ ਸੁਖਦੇਵ ਵਸ਼ਿਸ਼ਟ ਜੋ ਕਿ ਜੁਡੀਸ਼ੀਅਲ ਹਿਰਾਸਤ 'ਚ ਹਨ, ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਲਈ 6 ਜੂਨ ਦੀ ਤਰੀਕ ਤੈਅ ਕੀਤੀ ਹੈ | ਇਸ ਕੇਸ 'ਚ ਰਮਨ ਅਰੋੜਾ ਤੇ ਸੁਖਦੇਵ ਵਸ਼ਿਸ਼ਟ ਦੇ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ, ਨਵੀਨ ਚੱਢਾ ਤੇ ਰਿਭਵ ਚੱਢਾ ਵਲੋਂ ਇਸ ਕੇਸ ਸਬੰਧੀ ਸਾਰੀ ਬਹਿਸ ਪੂਰੀ ਕਰ ਲਈ ਗਈ ਹੈ ਤੇ 6 ਜੂਨ ਨੂੰ ਇਨ੍ਹਾਂ ਅਰਜ਼ੀਆਂ 'ਤੇ ਅਦਾਲਤ ਵਲੋਂ ਫ਼ੈਸਲਾ ਕੀਤਾ ਜਾ ਸਕਦਾ ਹੈ | ਇਸੇ ਮਾਮਲੇ ਨਾਲ ਸਬੰਧਿਤ ਨਗਰ ਨਿਗਮ ਦੇ ਇੱਕ ਹੋਰ ਏ.ਟੀ.ਪੀ ਰਵਿੰਦਰ ਕੁਮਾਰ ਵਲੋਂ ਗਿ੍ਫ਼ਤਾਰੀ ਦੇ ਡਰ ਤੋਂ ਲਗਾਈ ਗਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਇਹ ਕਹਿ ਕੇ ਸੁਣਵਾਈ ਤੋਂ ਇਨਕਾਰ ਕੀਤਾ ਹੈ ਕਿ ਜਦ ਰਵਿੰਦਰ ਕੁਮਾਰ ਨੂੰ ਇਸ ਕੇਸ 'ਚ ਨਾਮਜ਼ਦ ਹੀ ਨਹੀਂ ਕੀਤਾ ਹੈ ਤੇ ਇਸ ਅਰਜ਼ੀ 'ਤੇ ਸੁਣਵਾਈ ਨਹੀਂ ਬਣਦੀ ਹੈ ਤੇ ਇਹ ਸੁਨਣਯੋਗ ਨਹੀਂ ਹੈ | ਦੋਵਾਂ ਪੱਖ ਦੇ ਵਕੀਲਾਂ 'ਚ ਬਹਿਸ ਪੂਰੀ ਹੋਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਦੋਵਾਂ ਅਰਜ਼ੀਆਂ 'ਤੇ ਫ਼ੈਸਲਾ 6 ਜੂਨ ਨੂੰ ਹੋ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਨੌਜਵਾਨ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਅੱਤਵਾਦ ਵਿਰੁੱਧ ਲੜਾਈ 'ਚ ਸਮਰਥਨ ਲਈ ਭਾਰਤ ਵਲੋਂ ਆਸਟ੍ਰੇਲੀਆ ਦਾ ਧੰਨਵਾਦ <br/>
Ad Position 24