ਖਨÏਰੀ (ਸੰਗਰੂਰ), (ਬਲਵਿੰਦਰ ਸਿੰਘ ਥਿੰਦ)- ਘੱਗਰ ਦਰਿਆ 'ਚ ਪਾਣੀ ਦਾ ਪੱਧਰ 744.9 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖਤਰੇ ਦੀ ਨਿਸ਼ਾਨ ਤੋਂ ਕੇਵਲ ਤਿੰਨ ਫੁੱਟ ਹੇਠਾਂ ਰਹਿ ਹੈ | ਐਤਵਾਰ ਸਵੇਰੇ ਖਨÏਰੀ ਸਥਿਤ ਘੱਗਰ ਦਰਿਆ ਤੇ ਭਾਖੜਾ ਨਹਿਰ ਦੇ ਪੁਲ ਆਰ ਡੀ 460 ਤੇ ਪਾਣੀ ਦਾ ਪੱਧਰ 743 ਫੁੱਟ ਤੇ ਸੀ ਜੋ ਕਿ ਸ਼ਾਮ ਦੇ 7 ਵਜੇ ਤੱਕ ਲਗਾਤਾਰ ਥੋੜਾ ਥੋੜਾ ਵਧਦਾ ਹੀ ਜਾ ਰਿਹਾ ਹੈ | ਉਧਰ ਘੱਗਰ ਦਰਿਆ 'ਚ ਪੈਣ ਵਾਲੀਆਂ ਨਦੀਆਂ ਤੇ ਨਾਲਿਆਂ ਦਾ ਪਾਣੀ ਵੀ ਪਿਛਲੀਆਂ ਰਿਪੋਰਟਾਂ ਅਨੁਸਾਰ ਕੁਝ ਵਧ ਰਿਹਾ ਹੈ¢