ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੂਬੇ 'ਚ ਮੀਂਹ ਨੇ ਤੋੜਿਆ 25 ਸਾਲਾਂ ਦਾ ਰਿਕਾਰਡ

Ad Position 21
No active advertisement
ਅਜੀਤ ਡੈਸਕ 01-09-2025
ਚੰਡੀਗੜ੍ਹ, 31 ਅਗਸਤ (ਪੀ. ਟੀ. ਆਈ.)-ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਅਗਸਤ ਮਹੀਨੇੇ 253.7 ਮਿਲੀਮੀਟਰ ਮੀਂਹ ਪਿਆ, ਜੋ ਕਿ ਨਾ ਸਿਰਫ ਆਮ ਨਾਲੋਂ 74 ਪ੍ਰਤੀਸ਼ਤ ਜ਼ਿਆਦਾ ਸੀ, ਸਗੋਂ ਪਿਛਲੇ 25 ਸਾਲਾਂ 'ਚ ਸੂਬੇ 'ਚ ਸਭ ਤੋਂ ਵੱਧ ਮੀਂਹ ਵੀ ਸੀ | ਗੁਆਂਢੀ ਸੂਬੇ ਹਰਿਆਣਾ 'ਚ ਅਗਸਤ 'ਚ 194.5 ਮਿਲੀਮੀਟਰ ਮੀਂਹ ਪਿਆ ਜਦਕਿ ਇਸ ਮਹੀਨੇ ਦੀ ਅÏਸਤ 147.7 ਮਿਲੀਮੀਟਰ ਹੈ, ਜੋ ਕਿ 32 ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ¢ ਅਜਿਹੇ ਸਮੇਂ ਵੀ ਆਏ ਹਨ ਜਦੋਂ ਪਿਛਲੇ ਕੁਝ ਦਹਾਕਿਆਂ 'ਚ ਪੰਜਾਬ 'ਚ ਘੱਟ ਮੀਂਹ ਪਿਆ ਹੈ | ਅਗਸਤ 'ਚ ਪੰਜਾਬ ਦੇ 23 ਜ਼ਿਲਿ੍ਹਆਂ 'ਚੋਂ 18 'ਚ ਆਮ ਨਾਲੋਂ ਵੱਧ ਮੀਂਹ ਪਿਆ ਜਦਕਿ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਰਗੇ ਕੁਝ ਜ਼ਿਲਿ੍ਹਆਂ 'ਚ ਘੱਟ ਮੀਂਹ ਪਿਆ | ਹਰਿਆਣਾ ਦੇ 22 ਜ਼ਿਲਿ੍ਹਆਂ 'ਚੋਂ 18 'ਚ ਸਮੀਖਿਆ ਅਧੀਨ ਮਹੀਨੇ 'ਚ ਆਮ ਨਾਲੋਂ ਵੱਧ ਮੀਂਹ ਪਿਆ ਜਦਕਿ ਭਿਵਾਨੀ ਤੇ ਅੰਬਾਲਾ ਸਮੇਤ ਚਾਰ ਜ਼ਿਲਿ੍ਹਆਂ 'ਚ ਘੱਟ ਮੀਂਹ ਪਿਆ | ਮÏਸਮ ਵਿਭਾਗ ਅਨੁਸਾਰ ਪਿਛਲੇ 25 ਸਾਲਾਂ 'ਚ ਮÏਜੂਦਾ ਮਹੀਨੇ ਸਮੇਤ ਪੰਜਾਬ ਤੇ ਹਰਿਆਣਾ 'ਚ ਅਗਸਤ 'ਚ ਸਿਰਫ਼ 5 ਵਾਰ ਜ਼ਿਆਦਾ ਮੀਂਹ ਪਿਆ ਹੈ |

Ad Position 22
No active advertisement
ਪਿਛਲੀ ਖ਼ਬਰ ਘੱਗਰ ਦਾ ਪੱਧਰ ਪਹੁੰਚਿਆ ਖ਼ਤਰੇ ਦੇ ਨਿਸ਼ਾਨ ਨੇੜੇ ਅਗਲੀ ਖ਼ਬਰ ਭਾਖੜਾ ਡੈਮ ਦੇ ਫਲੱਡ ਗੇਟ 13ਵੇਂ ਦਿਨ ਵੀ ਖੁੱੁਲ੍ਹੇ ਰਹੇ
Ad Position 24
No active advertisement