ਨੰਗਲ, 31 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੇ ਫਲੱਡ ਗੇਟ ਅੱਜ 13ਵੇਂ ਦਿਨ ਵੀ ਖੁਲ੍ਹੇ ਰਹੇ | ਭਾਖੜਾ ਡੈਮ 'ਚ ਪਾਣੀ ਦਾ ਪੱਧਰ 1672.71 ਫੁੱਟ ਦਰਜ ਕੀਤਾ ਗਿਆ | ਭਾਖੜਾ ਡੈਮ 'ਚ 64081 ਕਿਊਸਿਕ ਪਾਣੀ ਆ ਰਿਹਾ ਹੈ ਤੇ 54356 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਭਾਖੜਾ ਡੈਮ 'ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ, ਬੇਸ਼ੱਕ ਖਾਸ ਹਾਲਾਤ 'ਚ ਪਾਣੀ ਦਾ ਪੱਧਰ 1685 ਫੁੱਟ ਤੱਕ ਵੀ ਲਿਜਾਇਆ ਜਾ ਸਕਦਾ ਹੈ | ਲੰਘੇ ਵਰ੍ਹੇ 31 ਅਗਸਤ 2024 ਭਾਖੜਾ ਡੈਮ 'ਚ ਪਾਣੀ ਦਾ ਪੱਧਰ 1638.93 ਫੁੱਟ ਸੀ |