ਫ਼Ïਜ ਦੇ ਜਵਾਨਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਧੰਗਾਈ ਪਿੰਡ 'ਚ ਇੱਕ ਅੰਸ਼ਕ ਤÏਰ 'ਚੇ ਡੁੱਬੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਕਈ ਦਿਨਾਂ ਤੋਂ ਫਸੀ ਇਕ ਅÏਰਤ ਅਤੇ ਉਸਦੇ 15 ਦਿਨਾਂ ਦੇ ਬੱਚੇ ਨੂੰ ਬਚਾਇਆ ਤੇ ਉਨ੍ਹਾਂ ਨੂੰ 18 ਕਿਲੋਮੀਟਰ ਪਾਣੀ ਭਰੇ ਇਲਾਕੇ 'ਚੋਂ ਸੁਰੱਖਿਅਤ ਥਾਂ 'ਤੇ ਪਹੁੰਚਾਇਆ | ਫÏਜ ਦੇ ਖੜਗਾ ਕੋਰ ਦੇ ਜਵਾਨਾਂ ਨੂੰ ਸ਼ਨੀਵਾਰ ਨੂੰ ਨਵਜੰਮੇ ਬੱਚੇ ਅਤੇ ਮਾਂ, ਜਿਸਦਾ ਸਿਰਫ਼ ਪੰਦਰਵਾੜਾ ਪਹਿਲਾਂ ਸਿਜੇਰੀਅਨ ਪ੍ਰਕਿਰਿਆ ਹੋਈ ਸੀ, ਚਾਰ ਦਿਨਾਂ ਤੋਂ ਘਰ 'ਚ ਫਸੇ ਸਨ, ਬਾਰੇ ਸੂਚਿਤ ਕੀਤਾ ਗਿਆ, ਹਰਕਤ 'ਚ ਆਉਂਦਿਆਂ, ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਇਆ ਤੇ ਦੋਵਾਂ ਨੂੰ ਸੁਰੱਖਿਅਤ ਥਾਂ 'ਤੇ ਲੈ ਗਏ | ਇਕ ਬਿਆਨ 'ਚ ਕਿਹਾ ਗਿਆ ਕਿ ਮਾਂ ਤੇ ਬੱਚੇ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਦੁਬਾਰਾ ਮਿਲਾਇਆ ਗਿਆ |