ਐੱਸ. ਏ. ਐੱਸ. ਨਗਰ, (ਤਰਵਿੰਦਰ ਸਿੰਘ ਬੈਨੀਪਾਲ)-ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਤ ਕਰੀਬ 8 ਵਜੇ ਐਲ. ਸੀ. ਗੱਡੀ 'ਚ ਸਵਾਰ ਹੋ ਕੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸਥਾਨਕ ਫੇਜ਼-8 ਸਥਿਤ ਫੋਰਟਿਸ ਹਸਪਤਾਲ ਵਿਖੇ ਪਹੁੰਚੇ | ਉਹ 10 ਤੋਂ ਵਧੇਰੇ ਗੱਡੀਆਂ ਦੇ ਕਾਫ਼ਲੇ ਨਾਲ ਫੋਰਟਿਸ ਹਸਪਤਾਲ ਦੇ ਗੇਟ ਨੰ. 2 ਰਾਹੀਂ ਹਸਪਤਾਲ ਦਾਖ਼ਲ ਹੋਏ | ਇਸ ਮੌਕੇ ਮੁੱਖ ਮੰਤਰੀ ਗੱਡੀ 'ਚੋਂ ਉਤਰ ਕੇ ਖ਼ੁਦ ਤੁਰ ਕੇ ਆਪਣੀ ਪਤਨੀ ਸਮੇਤ ਹਸਪਤਾਲ ਦੇ ਅੰਦਰ ਪਹੁੰਚੇ | ਉਨ੍ਹਾਂ ਟੋਪੀ ਪਹਿਨੀ ਹੋਈ ਸੀ | ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕੇ. ਏ.ਪੀ. ਸਿਨਹਾ ਅਤੇ ਡੀ. ਜੀ. ਪੀ. ਗੌਰਵ ਯਾਦਵ ਸਮੇਤ ਜ਼ਿਲ੍ਹੇ ਦੇ ਸਮੁੱਚੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਪੁਲਿਸ ਵਲੋਂ ਹਸਪਤਾਲ ਦੇ ਬਾਹਰ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਸਨ ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਸਨ |