ਪੰਜਾਬੀ ਭੈਣੋ ਤੇ ਭਰਾਓ,
ਪਿਛਲੇ ਦਿਨੀਂ ਪੰਜਾਬ ਵਿਚ ਆਏ ਭਿਆਨਕ ਹੜ੍ਹ, ਜਿਨ੍ਹਾਂ ਵਿਚ ਪੰਜਾਬ ਦੇ ਲੋਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਨੂੰ ਮੁੱਖ ਰੱਖਦਿਆਂ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਆਪਣੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅਜੀਤ/ਅਜੀਤ ਸਮਾਚਾਰ ਫਲੱਡ ਰਿਲੀਫ਼ ਫੰਡ ਆਰੰਭ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ | ਆਪ ਸਭ ਨੂੰ ਇਸ ਵਿਚ ਆਪਣੀ ਸਮਰਥਾ ਅਨੁਸਾਰ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਗਈ ਸੀ |
ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬ ਦੇ ਹਰ ਕੋਨੇ ਤੋਂ ਅਜੀਤ/ਅਜੀਤ ਸਮਾਚਾਰ ਦੇ ਪਾਠਕਾਂ, ਹਮਦਰਦਾਂ ਤੇ ਪ੍ਰਸ਼ੰਸਕਾਂ ਵਲੋਂ ਵੱਡੇ ਪੱਧਰ 'ਤੇ ਇਸ ਦਾ ਹੁੰਗਾਰਾ ਭਰਿਆ ਗਿਆ ਹੈ | ਉਹ ਮੁੱਖ ਦਫ਼ਤਰ ਜਲੰਧਰ ਅਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਾਡੇ ਉੱਪ-ਦਫ਼ਤਰਾਂ ਵਿਚ ਯੋਗਦਾਨ ਪਾਉਣ ਲਈ ਪਹੁੰਚ ਰਹੇ ਹਨ | 500 ਰੁਪਏ ਜਾਂ ਇਸ ਤੋਂ ਵੱਧ ਦਾ ਯੋਗਦਾਨ ਪਾਉਣ ਵਾਲਿਆਂ ਦੀਆਂ ਸੂਚੀਆਂ ਅਗਲੇ ਦਿਨਾਂ ਵਿਚ ਪ੍ਰਕਾਸ਼ਿਤ ਕੀਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ |
ਅਸੀਂ ਆਪ ਸਭ ਨੂੰ ਇਕ ਵਾਰ ਫਿਰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸਹਿਯੋਗੀ ਸੱਜਣ ਚੈੱਕ, ਡਰਾਫ਼ਟ ਜਾਂ ਨਗਦ ਰਾਸ਼ੀ ਨਾਲ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਦਫ਼ਤਰ ਜਾਂ ਵੱਖ-ਵੱਖ ਜ਼ਿਲਿ੍ਹਆਂ ਵਿਚ ਸਥਿਤ ਕਿਸੇ ਵੀ ਉੱਪ-ਦਫ਼ਤਰ ਵਿਚ Ajit/Ajit Samachar Flood Relief Fund ਦੇ ਹੱਕ ਵਿਚ ਚੈੱਕ ਜਾਂ ਡਰਾਫ਼ਟ ਬਣਾ ਕੇ ਜਾਂ ਨਗਦ ਰਾਸ਼ੀ ਦੇ ਕੇ ਰਸੀਦ ਲੈ ਸਕਦੇ ਹਨ | ਜਿਹੜੇ ਸੱਜਣ ਬੈਂਕ ਰਾਹੀਂ ਸਿੱਧੇ ਤੌਰ 'ਤੇ ਯੋਗਦਾਨ ਪਾਉਣਾ ਚਾਹੁੰਦੇ ਹਨ ਉਹ ਪੰਜਾਬ ਨੈਸ਼ਨਲ ਬੈਂਕ, ਟਾਂਡਾ ਰੋਡ, ਜਲੰਧਰ ਦੇ ਖਾਤਾ ਨੰਬਰ 1796000101174654 ਜਿਸ ਦਾ 96S3: PUN20179600 ਹੈ, ਦੀ ਵਰਤੋਂ ਕਰ ਸਕਦੇ ਹਨ ਅਤੇ ਸਕਰੀਨ ਸ਼ਾਟ ਲੈ ਕੇ ਇਸ ਦੀ ਰਸੀਦ ਅਤੇ ਆਪਣਾ ਵੇਰਵਾ ਨਾਂਅ ਅਤੇ ਪਤੇ ਸਮੇਤ ਹੇਠਾਂ ਦਿੱਤੇ ਗਏ ਵੱਟਸਐਪ ਨੰਬਰਾਂ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹਨ ਤਾਂ ਜੋ ਇਹ ਵੇਰਵਾ ਅਖ਼ਬਾਰ ਵਿਚ ਪ੍ਰਕਾਸ਼ਿਤ ਕੀਤਾ ਜਾ ਸਕੇ | ਇਸ ਸੰਬੰਧੀ ਕੋਈ ਵੀ ਹੋਰ ਜਾਣਕਾਰੀ ਲੈਣ/ਦੇਣ ਲਈ 90416-60273, 96468-01007 ਆਦਿ ਵੱਟਸਐਪ ਨੰਬਰਾਂ ਉੱਪਰ ਅਤੇ ajitgroupfloodrelieffund0gmail.com ਈ-ਮੇਲ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਆਪ ਸਭ ਦੇ ਭਰਪੂਰ ਹੁੰਗਾਰੇ ਦੀ ਆਸ ਨਾਲ:-
ਮੁੱਖ ਸੰਪਾਦਕ,
ਅਜੀਤ ਪ੍ਰਕਾਸ਼ਨ ਸਮੂਹ, ਜਲੰਧਰ (ਪੰਜਾਬ)