ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 'ਵੋਟ ਚੋਰੀ' ਦੇ ਮੁੱਦੇ 'ਤੇ ਇਕ ਵਾਰ ਫਿਰ ਸਰਕਾਰ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਭਾਰਤ 'ਚ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਅਤੇ ਇਸਦਾ ਸਿੱਧਾ ਰਿਸ਼ਤਾ 'ਵੋਟ ਚੋਰੀ' ਨਾਲ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਜਦੋਂ ਕੋਈ ਸਰਕਾਰ ਜਨਤਾ ਦਾ ਵਿਸ਼ਵਾਸ ਜਿੱਤ ਕੇ ਸੱਤਾ 'ਚ ਆਉਂਦੀ ਹੈ ਤਾਂ ਉਸਦਾ ਪਹਿਲਾ ਫਰਜ਼ ਹੁੰਦਾ ਹੈ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੌਕਾ ਦੇਣਾ | ਪਰ ਭਾਜਪਾ ਚੋਣ ਇਮਾਨਦਾਰੀ ਨਾਲ ਨਹੀਂ ਜਿੱਤਦੀ | ਉਹ 'ਵੋਟ ਚੋਰੀ' ਅਤੇ ਸੰਸਥਾਵਾਂ ਨੂੰ ਕੈਦ ਕਰ ਕੇ ਸੱਤਾ 'ਚ ਬਣੇ ਰਹਿੰਦੇ ਹਨ | ਰਾਏਬਰੇਲੀ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਨੌਕਰੀਆਂ ਘਟ ਹੋ ਰਹੀਆਂ ਹਨ, ਭਰਤੀ ਦੇ ਅਮਲ ਤਬਾਹ ਹੋ ਰਹੇ ਹਨ |
ਭਾਰਤ 'ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਜਿਸ ਦਾ ਸਿੱਧਾ ਰਿਸ਼ਤਾ 'ਵੋਟ ਚੋਰੀ' ਨਾਲ-ਰਾਹੁਲ ਗਾਂਧੀ
ਅਜੀਤ ਡੈਸਕ
24-09-2025