17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੱਟੇਬਾਜ਼ੀ ਐਪ ਮਾਮਲੇ 'ਚ ਈ.ਡੀ. ਵਲੋਂ ਕਿ੍ਕਟਰ ਯੁਵਰਾਜ ਸਿੰਘ ਪਾਸੋਂ 7 ਘੰਟੇ ਤੋਂ ਵੱਧ ਪੁੱਛਗਿੱਛ <br/>

Ad Position 21
No active advertisement
ਅਜੀਤ ਡੈਸਕ 24-09-2025
ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)-ਸਾਬਕਾ ਕਿ੍ਕਟਰ ਯੁਵਰਾਜ ਸਿੰਘ ਅੱਜ ਗ਼ੈਰ-ਕਾਨੂੰਨੀ ਸੱਟੇਬਾਜ਼ੀ ਐਪ ਮਾਮਲੇ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ | ਜਿਥੇ ਈ. ਡੀ. ਨੇ 7 ਘੰਟਿਆਂ ਤੋਂ ਵੱਧ ਸਮਾਂ ਯੁਵਰਾਜ ਤੋਂ ਪੁੱਛਗਿੱਛ ਕੀਤੀ | ਯੁਵਰਾਜ ਸਿੰਘ ਰਾਤ ਨੂੰ 8 ਵਜੇ ਤੋਂ ਕੁਝ ਸਮਾਂ ਪਹਿਲਾਂ ਈ ਡੀ ਦੇ ਦਫ਼ਤਰ ਤੋਂ ਬਾਹਰ ਨਿਕਲੇ | ਇਹ ਮਾਮਲਾ 'ਵਨ ਐਕਸਬੇਟ' ਨਾਂਅ ਦੇ ਇਕ ਆਨਲਾਈਨ ਪਲੇਟਫਾਰਮ ਨਾਲ ਸੰਬੰਧਿਤ ਹੈ, ਜੋ ਗ਼ੈਰ-ਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ 'ਚ ਸ਼ਾਮਿਲ ਹੈ | ਯੁਵਰਾਜ ਦੁਪਹਿਰ 12 ਵਜੇ ਦੇ ਕਰੀਬ ਏਜੰਸੀ ਦੇ ਦਫ਼ਤਰ ਪੁੱਜੇ | ਆਉਣ ਵਾਲੇ ਸਮੇਂ 'ਚ ਹੋਰਨਾਂ ਕਈ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ ਜਦਕਿ ਕੁਝ ਲੋਕਾਂ ਦੇ ਬਿਆਨ ਈ.ਡੀ. ਵਲੋਂ ਦਰਜ ਕਰ ਲਏ ਗਏ ਹਨ | ਏਜੰਸੀ ਨੇ ਇਸ ਮਾਮਲੇ ਵਿਚ ਸਾਬਕਾ ਭਾਰਤੀ ਕਿ੍ਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ ਅਤੇ ਰੌਬਿਨ ਉਥੱਪਾ ਤੋਂ ਵੀ ਪੁੱਛਗਿੱਛ ਕੀਤੀ ਸੀ | ਯੁਵਰਾਜ ਸਮੇਤ ਕਈ ਕਿ੍ਕਟ ਖਿਡਾਰੀਆਂ ਨੇ ਇਸ ਐਪ ਦਾ ਪ੍ਰਚਾਰ ਵੱਖ-ਵੱਖ ਤਰੀਕਿਆਂ ਨਾਲ ਕੀਤਾ ਸੀ | ਜਾਣਕਾਰੀ ਮੁਤਾਬਿਕ ਅੱਜ ਏਜੰਸੀ ਨੇ ਯੁਵਰਾਜ ਤੋਂ ਪੁੱਛਗਿੱਛ ਕੀਤੀ ਤੇ ਹਵਾਲਾ ਕਾਨੂੰਨ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ ਦਾ ਪੁਜਾਰੀ ਦਰਸਾਉਣ ਵਾਲੀ ਕਿਤਾਬ ਨੂੰ ਤੁਰੰਤ ਹਟਾਉਣ ਦੀ ਮੰਗ ਅਗਲੀ ਖ਼ਬਰ ਭਾਰਤ 'ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਜਿਸ ਦਾ ਸਿੱਧਾ ਰਿਸ਼ਤਾ 'ਵੋਟ ਚੋਰੀ' ਨਾਲ-ਰਾਹੁਲ ਗਾਂਧੀ
Ad Position 24