• ਕਿਹਾ, ਅੱਤਵਾਦੀ ਢਾਂਚਾ ਖ਼ਤਮ ਕਰਨਾ ਜ਼ਰੂਰੀ
• ਸੰਯੁਕਤ ਰਾਸ਼ਟਰ 'ਚ ਇਸਲਾਮਾਬਾਦ ਨੂੰ ਸਖ਼ਤ ਜਵਾਬ
ਸੰਯੁਕਤ ਰਾਸ਼ਟਰ, 27 ਸਤੰਬਰ (ਪੀ.ਟੀ.ਆਈ.)-ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਥੇ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਮਹਾਂ ਸਭਾ (ਯੂ.ਐਨ.ਜੀ.ਏ.) ਦੇ 80ਵੇਂ ਸੈਸ਼ਨ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਨੇ ਆਜ਼ਾਦੀ ਤੋਂ ਬਾਅਦ ਤੋਂ ਹੀ ਅੱਤਵਾਦ ਦੀ ਚੁਣÏਤੀ ਦਾ ਸਾਹਮਣਾ ਕੀਤਾ ਹੈ | ਬਿਨ੍ਹਾਂ ਨਾਂਅ ਲਏ ਇਕ ਗੁਆਂਢੀ ਦੇਸ਼ (ਸਪੱਸ਼ਟ ਤੌਰ 'ਤੇ ਪਾਕਿਸਤਾਨ) ਨੂੰ 'ਵਿਸ਼ਵ ਅੱਤਵਾਦ ਦਾ ਕੇਂਦਰ' ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਸ ਦੀ ਸਰਹੱਦ ਪਾਰ ਦੀ ਬਰਬਰਤਾ ਦੀ ਸਭ ਤੋਂ ਤਾਜ਼ਾ ਉਦਾਹਰਣ ਪਹਿਲਗਾਮ ਹਮਲਾ ਹੈ | ਜਿਸ 'ਚ 26 ਆਮ ਨਾਗਰਿਕ ਮਾਰੇ ਗਏ ਸਨ | ਜੈਸ਼ੰਕਰ ਨੇ ਯੂ.ਐਨ.ਜੀ.ਏ. ਦੇ ਮੰਚ ਤੋਂ ਵਿਸ਼ਵ ਨੇਤਾਵਾਂ ਨੂੰ ਆਪਣਾ ਸੰਬੋਧਨ 'ਭਾਰਤ ਦੇ ਲੋਕਾਂ ਵੱਲੋਂ ਨਮਸਕਾਰ' ਨਾਲ ਸ਼ੁਰੂ ਕੀਤਾ | ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ, ਵੱਡੇ ਅੰਤਰਰਾਸ਼ਟਰੀ ਅੱਤਵਾਦੀ ਹਮਲੇ ਉਸੇ ਇਕ ਦੇਸ਼ (ਪਾਕਿ) 'ਚੋਂ ਕੀਤੇ ਜਾਂਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀਆਂ ਦੀਆਂ ਨਾਮਜ਼ਦ ਸੂਚੀਆਂ ਉਸੇ ਦੇਸ਼ ਦੇ ਨਾਗਰਿਕਾਂ ਨਾਲ ਭਰੀਆਂ ਪਈਆਂ ਹਨ | ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਅੱਤਵਾਦ ਵਿਰੁੱਧ ਆਪਣੇ ਲੋਕਾਂ ਦਾ ਬਚਾਅ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਤੇ ਇਨ੍ਹਾਂ ਹਮਲਿਆਂ ਦੇ ਪ੍ਰਬੰਧਕਾਂ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ | ਭਾਰਤ ਨੇ ਚੇਤਾਵਨੀ ਦਿੱਤੀ ਕਿ ਜੋ ਲੋਕ ਅੱਤਵਾਦ ਦੇ ਸਮਰਥਕ ਦੇਸ਼ਾਂ ਨੂੰ ਮਾਫ਼ ਕਰ ਰਹੇ ਹਨ, ਉਹ ਇਹ ਪਾਉਣਗੇ ਕਿ ਇਹ (ਪਾਕਿ) ਉਨ੍ਹਾਂ ਨੂੰ ਵੀ ਡੰਗਣ ਲਈ ਆਵੇਗਾ |
ਪਾਕਿ 'ਵਿਸ਼ਵ ਅੱਤਵਾਦ ਦਾ ਕੇਂਦਰ'-ਜੈਸ਼ੰਕਰ
ਅਜੀਤ ਡੈਸਕ
28-09-2025