27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੋਈ ਮੀਟਿੰਗ <br/>

Ad Position 21
No active advertisement
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਅਜਮੇਰ ਸਿੰਘ ਤੇ ਪਿ੍ਥੀਪਾਲ ਸਿੰਘ ਮਾੜੀਮੇਘਾ | ਅਜੀਤ ਤਸਵੀਰ <br/> 28-09-2025
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਲਾਇਬ੍ਰੇਰੀ ਦੇ ਵਿਦਿਆਰਥੀਆਂ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਕਮੇਟੀ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਹਾਲ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਹ ਮੀਟਿੰਗ ਗਦਰੀ ਬਾਬਿਆਂ ਦਾ ਮੇਲਾ ਜੋ 30-31 ਅਕਤੂਬਰ ਤੇ ਪਹਿਲੀ ਨਵੰਬਰ ਲੱਗ ਰਿਹਾ ਉਸ ਦੀ ਕਾਮਯਾਬੀ ਲਈ ਕੀਤੀ ਗਈ ਹੈ¢ ਇਸ ਮੇਲੇ ਦੀ ਆਵਾਜ਼ ਵਿਦਿਆਰਥੀਆਂ ਦੇ ਪਰਿਵਾਰਾਂ ਤੱਕ ਪਹੁੰਚਣੀ ਚਾਹੀਦੀ ਹੈ¢ ਮਾੜੀਮੇਘਾ ਨੇ ਕਿਹਾ ਕਿ ਇਸ ਵਾਰ ਮੇਲਾ ਗ਼ਦਰੀ ਵਿਰਾਂਗਣ ਗੁਲਾਬ ਕÏਰ ਦੀ 100 ਵਰੇਗੰਢ ਨੂੰ ਸਮਰਪਿਤ ਹੋ ਰਿਹਾ ਹੈ¢ ਮੇਲੇ ਵਿੱਚ ਉੱਘੇ ਕਾਲਮਨਵੀਸ ਪ੍ਰਭਾਇਤ ਪਟਨਾਇਕ, ਡਾ. ਸਵਰਾਜਬੀਰ, ਵਿਦਵਾਨ ਮੁਹੰਮਦ ਯੂਸੁਫ ਤਾਰੀ ਗਾਮੀ ਅਤੇ ਨਵਸ਼ਰਨ ਵਿਚਾਰ ਪੇਸ਼ ਕਰੇਗੀ¢ ਪਹਿਲੀ ਨਵੰਬਰ ਨੂੰ ਦੁਪਹਿਰ ਤੋਂ ਬਾਅਦ ਭਾਈ ਜਵਾਲਾ ਸਿੰਘ ਹਾਲ ਵਿੱਚ ਵਿਚਾਰ ਚਰਚਾ ਵਿੱਚ ਕਮੇਟੀ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਸੁਖਵਿੰਦਰ ਸਿੰਘ ਸੇਖੋਂ ਅਤੇ ਰਮਿੰਦਰ ਸਿੰਘ ਪਟਿਆਲਾ ਹਿੱਸਾ ਲੈਣਗੇ¢ ਸਾਰੀ ਰਾਤ ਨਾਟਕ ਮੇਲਾ ਚੱਲੇਗਾ¢ ਮੀਟਿੰਗ ਨੂੰ ਚਾਰੰਜੀ ਲਾਲ ਕੰਗਣੀਵਾਲ,ਰਣਜੀਤ ਸਿੰਘ ਅÏਲਖ, ਗੁਰਮੀਤ, ਵਿਜੇ ਬੰਬੇਲੀ, ਡਾਕਟਰ ਅਸ਼ੋਕ ਸਹੋਤਾ ਨੇ ਸੰਬੋਧਨ ਕੀਤਾ¢ ਮੀਟਿੰਗ ਵਿੱਚ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਐੱਨ.ਐੱਸ.ਐੱਸ. ਦਿਵਸ ਮਨਾਇਆ <br/> ਅਗਲੀ ਖ਼ਬਰ ਪਾਕਿ 'ਵਿਸ਼ਵ ਅੱਤਵਾਦ ਦਾ ਕੇਂਦਰ'-ਜੈਸ਼ੰਕਰ
Ad Position 24