27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਟਿ੍ਨਿਟੀ ਕਾਲਜ ਵਿਖੇ ਸਾਬਕਾ ਬਿਸ਼ਪ ਐਗਨੀਲੋ ਗ੍ਰੇਸੀਅਸ ਦੇ ਸਨਮਾਨ 'ਚ ਸਮਾਗਮ <br/>

Ad Position 21
No active advertisement
ਅਜੀਤ ਡੈਸਕ 28-09-2025
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਸਥਾਨਕ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਦੇ ਯਤਨਾਂ ਸਦਕਾ ਜਲੰਧਰ ਡਾਇਓਸੀਸ ਦੇ ਸਾਬਕਾ ਬਿਸ਼ਪ ਐਗਨੀਲੋ ਗ੍ਰੇਸੀਅਸ ਦੀਆਂ ਸੇਵਾਵਾਂ ਅਤੇ ਸਨਮਾਨ 'ਚ ਇਕ ਧੰਨਵਾਦੀ ਸਮਾਗਮ ਕਰਵਾਇਆ ਗਿਆ | ਇਸ ਮÏਕੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਜੋਸ ਸੇਬੇਸਟੀਅਨ ਵਿਸ਼ੇਸ਼ ਤÏਰ 'ਤੇ ਪਹੁੰਚੇ ¢ ਵਿਦਿਆਰਥੀ ਭਲਾਈ ਸੈੱਲ ਦੀ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਨਿਧੀ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕੀਤਾ ¢ ਇਸ ਮੌਕੇ ਜਲੰਧਰ ਡਾਇਓਸੀਸ ਦੇ ਸਾਬਕਾ ਬਿਸ਼ਪ ਐਗਨੇਲੋ ਗ੍ਰੇਸੀਆਸ ਦੀਆ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਵਿਕਾਸ ਲਈ ਸੇਵਾਵਾਂ ਅਤੇ ਸਨਮਾਨਮਈ ਸਫ਼ਰ ਨੂੰ ਦਰਸਾਉਂਦੀ ਇੱਕ ਵੀਡੀਓ ਦੀ ਪੇਸ਼ਕਾਰੀ ਵੀ ਕੀਤੀ ਗਈ ¢ ਉਪਰੰਤ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਦੇ ਸਾਰੇ ਵਿਭਾਗਾਂ ਨੇ ਸਾਬਕਾ ਬਿਸ਼ਪ ਐਗਨੇਲੋ ਗ੍ਰੇਸੀਆਸ ਦੀਆ ਸੇਵਾਵਾਂ, ਆਸ਼ੀਰਵਾਦ, ਮਾਰਗ ਦਰਸ਼ਨ ਅਤੇ ਸਨਮਾਨ ਲਈ ਤੋਹਫ਼ੇ ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵੀ ਭੇਟ ਕੀਤੇ ¢ ਇਸ ਮÏਕੇ ਬਿਸ਼ਪ ਜੋਸ ਸੇਬੇਸਟੀਅਨ ਨੇ ਆਪਣੇ ਸੰਬੋਧਨੀ ਭਾਸ਼ਣ ਰਾਹੀਂ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਚ ਬਿਸ਼ਪ ਐਗਨੇਲੋ ਗ੍ਰੇਸੀਆਸ ਦੇ ਵਿਸ਼ਾਲ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਦੇ ਮਾਰਗ ਦਰਸ਼ਨ ਉਪਰ ਚੱਲਣ ਪ੍ਰਤੀ ਵਚਨਬੱਧਤਾ ਦਿਖਾਈ ¢ ਇਸ ਮÏਕੇ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ ਵੀ ਹੋਇਆ ¢ ਇਸ ਮÏਕੇ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੇ ਡਾ. ਡÏਰਿਸ ਜÏਨ ਦੇ ਪਰਿਵਾਰ ਦਾ ਸੰਸਥਾ ਲਈ ਉਨ੍ਹਾਂ ਦੇ ਨਿਰਸਵਾਰਥ ਯੋਗਦਾਨ ਲਈ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਅਖੀਰ 'ਚ ਡਾ. ਨੀਤੂ ਖੰਨਾ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਇਰੈਕਟਰ ਰੈਵ. ਫਾਦਰ ਪੀਟਰ, ਰੈਵ. ਫਾਦਰ ਐਂਥਨੀ ਜੋਸਫ, ਰੈਵ. ਫਾਦਰ ਜੀਬੂ, ਪਿ੍ੰਸੀਪਲ ਡਾ. ਅਜੈ ਪਰਾਸ਼ਰ ਅਤੇ ਪਿ੍ੰਸੀਪਲ ਡਾ. ਪੂਜਾ ਗਾਬਾ, ਰੈਵ. ਸਿਸਟਰ ਪ੍ਰੇਮਾ, ਰੈਵ. ਸਿਸਟਰ ਰੀਟਾ, ਜੈਸੀ ਜੂਲੀਅਨ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਵਿਸ਼ਵ ਅੱਤਵਾਦ ਦਾ ਕੇਂਦਰ'-ਜੈਸ਼ੰਕਰ ਅਗਲੀ ਖ਼ਬਰ ਉੱਘੇ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ
Ad Position 24