29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੋਦੀ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ

Ad Position 21
No active advertisement
ਅਜੀਤ ਡੈਸਕ 03-11-2025

• ਕਾਂਗਰਸ ਨੂੰ ਦੱਸਿਆ ਸਿੱਖ ਕਤਲੇਆਮ ਦਾ ਦੋਸ਼ੀ • ਚੋਣ ਪ੍ਰਚਾਰ ਦੌਰਾਨ ਪਟਨਾ ਵਿਖੇ ਕੱਢਿਆ ਵਿਸ਼ਾਲ ਰੋਡ ਸ਼ੋਅ
ਪਟਨਾ/ਆਰਾ, 2 ਨਵੰਬਰ (ਪੀ. ਟੀ. ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਨਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਵੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ | ਪ੍ਰਧਾਨ ਮੰਤਰੀ ਨੇ ਗੁਰਦੁਆਰਾ ਕਾਊਾਟਰ ਤੋਂ ਪ੍ਰਸ਼ਾਦ ਵੀ ਲਿਆ ਅਤੇ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂਆਂ ਦਾ ਸਵਾਗਤ ਕੀਤਾ¢ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਪਟਨਾ 'ਚ ਇਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ | ਮੋਦੀ, ਕੇਂਦਰੀ ਮੰਤਰੀ ਅਤੇ ਜਨਤਾ ਦਲ (ਯੂ) ਜੇ ਰਜੀਵ ਰੰਜਨ ਸਿੰਘ ਲੱਲਨ, ਪ੍ਰਦੇਸ਼ ਭਾਜਪਾ ਪ੍ਰਧਾਨ ਦਲੀਪ ਜੈਸਵਾਲ ਅਤੇ ਪਟਨਾ ਸਾਹਿਬ ਦੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਦੇ ਨਾਲ ਦਿਨਕਰ ਗੋਲੰਬਰ ਤੋਂ ਰੋਡ ਸ਼ੋਅ ਤੋਂ ਸ਼ੁਰੂ ਕੀਤਾ | ਜਿਵੇਂ ਹੀ ਉਨ੍ਹਾਂ ਦੀ ਗੱਡੀ ਸ਼ਹਿਰ ਦੀਆਂ ਸੜਕਾਂ 'ਤੋਂ ਲੰਘੀ ਤਾਂ ਪ੍ਰਧਾਨ ਮੰਤਰੀ ਨੇ ਸੜਕਾਂ ਦੇ ਦੋਵੇਂ ਪਾਸੇ ਅਤੇ ਇਮਾਰਤਾਂ ਦੀਆਂ ਛੱਤਾਂ 'ਤੇ ਜਮ੍ਹਾਂ ਭੀੜ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲਿਆ | ਇਹ ਰੋਡ ਸ਼ੋਅ ਨਾਲਾ ਰੋਡ, ਠਾਕੁਰਵਾੜੀ ਅਤੇ ਬਾਕਰਗੰਜ ਹੁੰਦੇ ਹੋਏ ਗਾਂਧੀ ਮੈਦਾਨ ਦੇ ਕੋਲ ਉਦਯੋਗ ਭਵਨ ਵਿਖੇ ਖ਼ਤਮ ਹੋਇਆ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਣ ਲਈ ''ਕਦੇ ਵੀ ਤਿਆਰ ਨਹੀਂ ਸੀ'', ਪ੍ਰੰਤੂ ਜਦੋਂ ਰਾਜਦ ਨੇ ਉਨ੍ਹਾਂ ਦੇ ਸਿਰ 'ਤੇ 'ਕੱਟਾ' ਰੱਖ ਦਿੱਤਾ ਤਾਂ ਉਸਨੇ ਇਹ ਮੰਗ ਮੰਨ ਲਈ | ਉਨ੍ਹਾਂ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿੱਖ ਕਤਲੇਆਮ ਦਾ ਦੋਸ਼ੀ ਹੈ | ਭੋਜਪੁਰ ਜ਼ਿਲ੍ਹੇ ਦੇ ਮੁੱਖ ਦਫਤਰ ਆਰਾ 'ਚ ਇਕ ਰੈਲੀ 'ਚ ਪ੍ਰਧਾਨ ਮੰਤਰੀ ਨੇ ਬਿਹਾਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਕਟਗ੍ਰਸਤ ਮਾਹੌਲ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਕਦੇ ਵੀ ਆਰ ਜੇ ਡੀ (ਰਾਜਦ) ਦੇ ਪੱਖ 'ਚ ਉਮੀਦਵਾਰ ਦਾ ਐਲਾਨ ਨਹੀਂ ਕਰਨਾ ਚਾਹੁੰਦੀ ਸੀ | ਰਾਜਦ ਨੇ ਕਾਂਗਰਸ ਦੇ ਸਿਰ 'ਤੇ ਕੱਟਾ (ਦੇਸੀ ਪਿਸਤੌਲ) ਰੱਖ ਕੇ ਇਸਨੂੰ ਹਾਸਿਲ ਕਰ ਲਿਆ | ਚੋਣਾਂ ਤੋਂ ਬਾਅਦ ਦੋਵੇਂ ਮਹਾਗਠਬੰਧਨ ਸਹਿਯੋਗੀ ਇਕ-ਦੂਸਰੇ ਦੇ ਸਿਰ ਤੋੜ ਦੇਣਗੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਹਫਤੇ ਐੱਨ ਡੀ ਏ ਵਲੋਂ ਜਾਰੀ ਮੈਨੀਫੈਸਟੋ '' ਇਮਾਨਦਾਰ'' ਸੀ ਅਤੇ ਇਸ ਵਿਚ ਭਵਿੱਖ ਦੇ ਇਕ 'ਦਿ੍ਸ਼ਟੀਕੋਣ' ਪੇਸ਼ ਕੀਤਾ ਗਿਆ ਸੀ, ਜਦੋਂ ਕਿ ਮਹਾਗਠਬੰਧਨ ਦੇ ਵਾਅਦਿਆਂ ਦਾ ਚਾਰਟਰ ''ਝੂਠ ਦਾ ਇਕ ਦਸਤਾਵੇਜ਼'' ਸੀ | ਉਨ੍ਹਾਂ ਕਿਹਾ,''ਵਨ ਰੈਂਕ ਵਨ ਪੈਨਸ਼ਨ'' (ਓ ਆਰ ਓ ਪੀ) ਦੇ ਨਤੀਜੇ ਵਜੋਂ ਇਕ ਲੱਖ ਕਰੋੜ ਰੁਪਏ ਤਕਸੀਮ ਕੀਤੇ ਗਏ ਹਨ, ਜਿਸਦਾ ਲਾਭ ਫੌਜੀਆਂ ਦੇ ਪਰਿਵਾਰਾਂ ਨੂੰ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ 'ਚ ਹੀ ਹਰਾਉਣ ਦੀ ਸਹੁੰ ਖਾਧੀ ਸੀ ਤੇ ਅਸੀਂ ਆਪਰੇਸ਼ਨ ਸੰਧੂਰ ਦੇ ਨਾਲ ਉਸ ਵਾਅਦੇ ਨੂੰ ਫਿਰ ਪੂਰਾ ਕੀਤਾ, ਜਿਸਨੇ ਦੇਸ਼ ਨੂੰ ਮਾਣ ਦਿਵਾਇਆ | ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਕੱਢੀ ਗਈ ''ਵੋਟਰ ਅਧਿਕਾਰ ਯਾਤਰਾ'' ਦਾ ਅਸਿੱਧੇ ਤੌਰ 'ਤੇ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਇਸਦਾ ਉਦੇਸ਼ ਘੁਸਪੈਠੀਆਂ ਨੂੰ ਬਚਾਉਣਾ ਹੈ, ਜਿੰਨ੍ਹਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਤਾਂਕਿ ਉਹ ਬਿਹਾਰ ਦੇ ਲੋਕਾਂ ਦੇ ਸਰੋਤਾਂ ਨੂੰ ਹੜੱਪ ਨਾ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਖੁਫ਼ੀਆ ਇਤਲਾਹ ਦੇ ਆਧਾਰ 'ਤੇ ਕੀਤੀ ਵਾਹਨਾਂ ਦੀ ਜਾਂਚ-ਪੰਜਾਬ ਪੁਲਿਸ ਦਾ ਸਪੱਸ਼ਟੀਕਰਨ ਅਗਲੀ ਖ਼ਬਰ ਅਕਾਲੀ ਦਲ ਨੇ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਲਈ ਧਾਮੀ ਨੂੰ ਐਲਾਨਿਆ ਉਮੀਦਵਾਰ
Ad Position 24